nan
ਸੰਗ੍ਯਾ- ਅ਼ [جزرومد] ਜਜ਼ਰੋਮਦ. ਸਮੁੰਦਰ ਦੇ ਜਲ ਦਾ ਵਧਣਾ ਅਤੇ ਘਟਣਾ, ਜੋ ਸੂਰਜ, ਚੰਦ੍ਰਮਾ ਅਤੇ ਪ੍ਰਿਥਿਵੀ ਦੀ ਖਿੱਚ ਤੋਂ ਹੁੰਦਾ ਹੈ. Ebb and flow of the tide.
nan
ਸੰ. ਸੰਗ੍ਯਾ- ਅਗਨਿ ਦੀ ਲਾਟਾ. ਲਪਟ। ੨. ਅਗਨਿ. ਆਤਿਸ਼.
ਸੰਗ੍ਯਾ- ਜ੍ਵਾਲਾ- ਅਕ੍ਸ਼ਿ. ਅੱਗ ਜੇਹੀ ਅੱਖਾਂ ਵਾਲਾ ਇੱਕ ਦੈਤ। ੨. ਅੱਖ ਦੀ ਅਗਨਿ. ਅੱਖ ਵਿੱਚੋਂ ਨਿਕਲੀ ਹੋਈ ਲਾਟ. "ਤੂੰ ਧੂਮ੍ਰਾਛ ਜ੍ਵਾਲਾੱਛ ਕੀ ਸੋਂ ਜਰਾਯੋ." (ਚਰਿਤ੍ਰ ੧) ਤੈਂ ਧੂਮ੍ਰਨੈਨ ਨੂੰ ਅੱਖ ਦੀ ਕੋਪਦ੍ਰਿਸ੍ਟੀ ਨਾਲ ਭਸਮ ਕਰ ਦਿੱਤਾ.
ਜਿਲੇ ਕਾਂਗੜੇ ਤੇ ਤਸੀਲ ਹਰੀਪੁਰ ਵਿੱਚ ਇੱਕ ਦੇਵੀ ਦਾ ਅਸਥਾਨ, ਜੋ ੨੨ ਮੀਲ ਕਾਂਗੜੇ ਤੋਂ ਦੱਖਣ, ਅਤੇ ਨਾਦੌਨ ਤੋਂ ੧੧. ਮੀਲ ਉੱਤਰ ਪੱਛਮ ਹੈ. ਇੱਥੇ ਪਹਾੜ ਵਿੱਚੋਂ ਗੈਸ ਨਿਕਲਦੀ ਹੈ ਅਤੇ ਅਗਨਿ ਦੇ ਸੰਯੋਗ ਤੋਂ ਜਲ ਉਠਦੀ ਹੈ. ਜ੍ਵਾਲਾ (ਲਾਟਾ) ਨਿਕਲਨੇ ਕਾਰਣ ਇਹ ਨਾਮ ਹੋਇਆ ਹੈ. ਤੰਤ੍ਰਚੂੜਾਮਣਿ ਦੇ ਲੇਖ ਅਨੁਸਾਰ ਇੱਥੇ ਸਤੀ ਦੇਵੀ ਦੀ ਜੀਭ ਡਿਗੀ ਸੀ. ਦੇਖੋ, ਸਤੀ ੮. ਅਤੇ ਪੀਠ ੪. ਇਸ ਦਾ ਨਾਮ ਜ੍ਵਾਲਾਮੁਖੀ ਭੀ ਹੈ. ਸ਼੍ਰੀ ਗੁਰੂ ਨਾਨਕਦੇਵ ਦੇਸ਼ ਨੂੰ ਸੁਮਤਿ ਦਿੰਦੇ ਹੋਏ ਇਸ ਥਾਂ ਪਧਾਰੇ ਹਨ. ਆਪ ਦੇ ਵਿਰਾਜਣ ਦੇ ਥਾਂ ਗੁਰਦ੍ਵਾਰਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਜ੍ਵਾਲਾਮੁਖੀ ਦਾ ਮੰਦਿਰ ੧੮੮੨ ਫੁਟ ਦੀ ਬਲੰਦੀ ਤੇ ਹੈ.
ਦੇਖੋ, ਜ੍ਵਾਲਾਵਮਣੀ.
ਅੱਗ ਨਿੱਕਲਨ ਦਾ ਦਹਾਨਾ. ਜ੍ਵਾਲਾਮੁਖੀ ਪਹਾੜ ਦਾ ਉਹ ਥਾਂ, ਜਿਸ ਵਿੱਚੋਂ ਅੱਗ ਨਿਕਲਦੀ ਹੈ. Crater.
ਦੇਖੋ, ਜ੍ਵਾਲਾਦੇਵੀ। ੨. ਜ੍ਵਾਲਾਮੁਖੀ ਦੇਵੀ ਦੇ ਮੰਦਿਰ ਪਾਸ ਵਸਿਆ ਨਗਰ। ੩. ਉਹ ਪਹਾੜ, ਜਿਸ ਵਿੱਚ ਜ੍ਵਾਲਾਮੁਖੀ ਦਾ ਮੰਦਿਰ ਹੈ. ਇਸ ਦੀ ਚੋਟੀ ੩੨੮੪ ਫੁਟ ਹੈ। ੪. ਦੇਖੋ, ਜ੍ਵਾਲਾਮੁਖੀ ਪਰਬਤ.
ਸੰਗ੍ਯਾ- ਉਹ ਪਹਾੜ, ਜਿਸ ਵਿੱਚੋਂ ਅੱਗ ਨਿਕਲੇ. Volcano. ਜਿਨ੍ਹਾਂ ਪਹਾੜਾਂ ਵਿੱਚੋਂ ਜਲਣਵਾਲੇ ਪਦਾਰਥ ਮੱਚ ਉਠਦੇ ਹਨ, ਅਤੇ ਤੱਤਾ ਪਾਣੀ, ਅੱਗ ਦੀ ਲਾਟਾਂ, ਪਘਰੇ ਹੋਏ ਪਦਾਰਥ, ਅਤੇ ਅਨੇਕ ਪ੍ਰਕਾਰ ਦੀਆਂ ਗੈਸਾਂ ਨਿਕਲਦੀਆਂ ਹਨ, ਉਹ ਸਭ ਜ੍ਵਾਲਾਮੁਖੀ ਪਰਬਤ ਕਹਾਉਂਦੇ ਹਨ. ਇਹ ਭੁਚਾਲ ਅਤੇ ਕਈ ਪ੍ਰਕਾਰ ਦੇ ਉਪਦ੍ਰਵ ਕਰਦੇ ਹਨ.#ਹਿੰਦੁਸਤਾਨ ਵਿੱਚ ਕਾਂਗੜੇ ਦਾ ਪਹਾੜ ਜਿਸ ਵਿੱਚ ਜ੍ਵਾਲਾਦੇਵੀ ਹੈ ਅਤੇ ਕਾਲੇ ਪਾਣੀ ਵਿੱਚ ਉਜੜੇ ਹੋਏ ਟਾਪੂ (Barran Island) ਦਾ ਇੱਕ ਪਹਾੜ ਜ੍ਵਾਲਾਮੁਖੀ ਕਹੇ ਜਾਂਦੇ ਹਨ. ਇਟਲੀ ਦੇ ਵੈਸੂਵੀਅਸ ਅਤੇ ਇਟਨਾ ਆਦਿ ਪਹਾੜ ਵਡੇ ਭਯੰਕਰ ਜ੍ਵਾਲਾਮੁਖੀ ਹਨ. ਜਾਪਾਨ, ਜਾਵਾ ਆਦਿ ਵਿੱਚ ਭੁਚਾਲਾਂ ਦੇ ਕਾਰਣ ਅਜੇਹੇ ਹੀ ਪਹਾੜ ਮੰਨੇ ਗਏ ਹਨ.
nan
ਸੰਗ੍ਯਾ- ਜ੍ਵਾਲਾ (ਅੱਗ) ਵਮਨ (ਉਗਲਨ) ਵਾਲੀ, ਤੋਪ ਅਤੇ ਬੰਦੂਕ਼. (ਸਨਾਮਾ)