Meanings of Punjabi words starting from ਬ

ਸੰ. ਵਾਰਾਣਸੀ. ਵਰਣਾ ਅਤੇ ਅਸਿ ਨਦੀਆਂ ਪੁਰ ਆਬਾਦ ਸ਼ਹਿਰ, ਜੋ ਹਿੰਦੂਆਂ ਦਾ ਪ੍ਰਧਾਨ ਤੀਰਥ ਹੈ.¹ ਕਾਸ਼ੀ. ਕਿਤਨੇ ਵਿਦ੍ਵਾਨ ਅਰਥ ਕਰਦੇ ਹਨ- ਵਰ- ਅਨਸ੍‌ (ਜਲ). ਪਵਿਤ੍ਰ ਜਲਵਾਲੀ ਪੁਰੀ. "ਬਨਾਰਸਿ ਅਸਿ ਬਸਤਾ." (ਗੌਂਡ ਨਾਮਦੇਵ) ਦੇਖੋ, ਕਾਸ਼ੀ। ੨. ਵ੍ਰਿਜ ਭੂਮਿ ਦਾ ਬਰਸਾਨਾ ਗ੍ਰਾਮ. "ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ਇਸ ਸ਼ਬਦ ਵਿੱਚ ਜਿਗ੍ਯਾਸੂ ਗੋਪੀ ਹੈ, ਕਰਤਾਰ ਕ੍ਰਿਸਨ ਹੈ, ਬਰਸਾਨਾ ਅੰਤਹਕਰਣ ਅਤੇ ਬ੍ਰਿੰਦਾਬਨ ਸ਼ਰੀਰ ਹੈ.


ਦੇਖੋ, ਬਨਾਰਸ। ੨. ਵਿ- ਬਨਾਰਸ (ਕਾਸ਼ੀ) ਨਾਲ ਹੈ ਜਿਸ ਦਾ ਸੰਬੰਧ. ਕਾਸ਼ੀ ਦਾ। ੩. ਬਾਬਾ ਕਾਲੂ ਜੀ ਦੀ ਮਾਤਾ, ਗੁਰੂ ਨਾਨਕਦੇਵ ਜੀ ਦੀ ਦਾਦੀ.


ਦੇਖੋ, ਬਨਾਰਸੀ ੩.


ਦੇਖੋ, ਬਣਾਉਟ.


ਵਨ (ਜੰਗਲ) ਵਿੱਚ. "ਬਨਿ ਭੀਹਾਵਲੈ ਹਿਕੁ ਸਾਥੀ ਲਧਮੁ." (ਵਾਰ ਗੂਜ ੨. ਮਃ ੫) ਭਯੰਕਰ ਜੰਗਲ (ਸੰਸਾਰ) ਵਿੱਚ। ੨. ਦੇਖੋ, ਵਨਿ.


ਫ਼ਾ. [بنِد] ਰੱਖ. ਇਸ ਦਾ ਮੂਲ ਨਿਹਾਦਨ (ਰੱਖਣਾ) ਹੈ.


ਦੇਖੋ, ਵਣਿਕ.