Meanings of Punjabi words starting from ਭ

ਸੰ. भेरुण्डा. ਭੇਰੁੰਡਾ. ਸੰਗ੍ਯਾ- ਬਘਿਆੜੀ. ਭੇਡੀਏ ਦੀ ਮਦੀਨ. "ਥੋ ਬਾਲਕ ਜੋਗੀ ਹਰ੍ਯੋ, ਹਨਐ ਭਿਰਟੀ ਕੇ ਭੇਸ." (ਚਰਿਤ੍ਰ ੧੬੬) ੨. ਯਕ੍ਸ਼ਿਣੀ (ਜੱਛਣੀ).


ਭਿੜਤ. ਲੜਦਾ। ੨. ਦੇਖੋ, ਭ੍ਰਿਤ੍ਯ.


ਕ੍ਰਿ- ਭਿੜਨਾ. ਲੜਨਾ. "ਭਿਰਬੇ ਹੇਤ ਬੁਲਾਯੋ." (ਕ੍ਰਿਸਨਾਵ)


ਦੇਖੋ, ਭਰਿੰਡ.


ਸ਼੍ਰੀ ਗੁਰੂ ਨਾਨਕਦੇਵ ਜੀ ਦੀ ਨਾਨੀ। ੨. ਸ਼੍ਰੀ ਗੁਰੂ ਅੰਗਦਦੇਵ ਜੀ ਦੀ ਭੂਆ, ਬਾਬਾ ਫੇਰੂ ਦੀ ਭੈਣ, ਜਿਸ ਦਾ ਵਿਆਹ ਖਡੂਰ ਵਿੱਚ ਹੋਇਆ ਸੀ. ਕਈ ਲੇਖਕਾਂ ਨੇ ਇਸ ਦਾ ਨਾਮ ਫਿਰਾਈ ਲਿਖਿਆ ਹੈ। ੩. ਦੇਖੋ, ਭਰਾਈ ੪. ਅਤੇ ਵਿਰਾਈ.


ਸੰ. भृङ्ग. ਭ੍ਰਿੰਗ. ਸੰਗ੍ਯਾ- ਭੌਰਾ. ਭ੍ਰਮਰ. ਮਧੁਕਰ. "ਤਰਵਰੁ ਏਕੁ ਹੈ, ਏਕੋ ਫੁਲੁ ਭਿਰੰਗੁ." (ਮਃ ੩. ਵਾਰ ਮਾਰੂ ੧) ਬਿਰਛ ਗੁਰੂ, ਫੁੱਲ ਗੁਰਉਪਦੇਸ਼, ਭੌਰਾ ਜਿਗ੍ਯਾਸੂ ਗੁਰਸਿੱਖ.


ਸੰ. ਸੰਗ੍ਯਾ- ਇੱਕ ਜੰਗਲੀ ਜਾਤਿ. ਦੇਖੋ, ਭੀਲ.