Meanings of Punjabi words starting from ਰ

ਦੇਖੋ, ਰਾਜਪਥ.


ਸੰਗ੍ਯਾ- ਰਾਜਾ ਦੀ ਵਿਦ੍ਯਾ. ਰਾਜਨੀਤਿ. "ਕਹੂੰ ਰਾਜਬਿਦ੍ਯਾ ਕਹੂੰ ਰਾਜਧਾਨੀ." (ਅਕਾਲ) ੨. ਆਤਮਵਿਦ੍ਯਾ.


ਸੰਗ੍ਯਾ- ਰਾਜਵਿਭਵ. ਰਾਜਾ ਦੀ ਵਿਭੂਤੀ. ਰਾਜ ਸੰਪਦਾ. "ਸੋਭਾ ਰਾਜਬਿਭੈ ਵਡਿਆਈ." (ਧਨਾ ਕਬੀਰ)


ਸੰਗ੍ਯਾ- ਰਾਜਾ ਦੇ ਰਹਿਣ ਦਾ ਮਹਲ. ਪ੍ਰਾਸਾਦ.


ਰਾਜੇ ਦੀ ਬੋੱਲੀ. ਹੁਕਮਰਾਂ ਕ਼ੌਮ ਦੀ ਬੋੱਲੀ. ਜਿਵੇਂ- ਮੁਗਲਾਂ ਦੇ ਵੇਲੇ ਫ਼ਾਰਸੀ ਅਤੇ ਇਸ ਸਮੇਂ ਅੰਗ੍ਰੇਜ਼ੀ ਹੈ.


ਦੇਖੋ, ਰਾਜਭਵਨ। ੨. ਗੰਗਾ ਦੇ ਸੱਜੇ ਕਿਨਾਰੇ ਇੱਕ ਨਗਰ, ਜੋ ਬੰਗਾਲ ਦੇ ਸੰਥਲ (ਸੋਂਥਲ) ਪਰਗਨੇ ਵਿੱਚ ਹੈ. ਇਸ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਨੰਨ ਸਿੱਖ ਭਾਈ ਭਾਨੂ ਰਹਿਂਦਾ ਸੀ. "ਰਾਜਮਹਲ ਪੁਰ ਕੇ ਬਿਖੈ ਭਾਨੂ ਬਹਲ ਬਸੰਤ। ਭਾਉ ਭਗਤਿ ਸਿੱਖੀ ਧਰੀ ਵਰਤੈ ਗੁਰੂ ਮਤੰਤ." (ਗੁਪ੍ਰਸੂ) ਕਾਮਰੂਪ ਨੂੰ ਜਾਂਦੇ ਹੋਏ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਭੀ ਇੱਥੇ ਠਹਿਰੇ ਹਨ. ਦੇਖੋ, ਗੁਰੁਪ੍ਰਤਾਪ ਸੂਰਯ ਰਾਸਿ ੧੨, ਅਃ ੪.