Meanings of Punjabi words starting from ਬ

ਦੇਖੋ, ਵਣਿਜ.


ਸੰ. ਵਨਿਤਾ. ਸੰਗ੍ਯਾ- ਭਾਰਯਾ. ਵਹੁਟੀ. "ਬਨਿਤਾ ਛੋਡਿ, ਬਦ ਨਦਰ ਪਰਨਾਰੀ." (ਪ੍ਰਭਾ ਅਃ ਮਃ ੫) ਧਰਮਵਿਵਾਹਿਤਾ ਨਾਰੀ ਛੱਡਕੇ. "ਜਨਨਿ ਪਿਤਾ ਲੋਕ ਸੁਤ ਬਨਿਤਾ." (ਸੋਦਰੁ) ੨. ਨਾਰੀ. ਇਸਤ੍ਰੀ. "ਸੁਤ ਦਾਰਾ ਬਨਿਤਾ ਅਨੇਕ." (ਸ੍ਰੀ ਮਃ ੫)


ਬਣੀ ਹੋਈ ਰਚੀ ਹੋਈ "ਅਤਿ ਨੀਕੀ ਤੇਰੀ ਬਨੀ ਖਟੋਲੀ." (ਬਿਲਾ ਮਃ ੫) ੨. ਛੋਟਾ ਵਨ. ਵਾਟਿਕਾ. "ਸ੍ਰੀ ਗੁਰੁ ਯਸ ਕਮਲਨ ਬਨੀ, ਮਨ ਕਰ ਭੌਰ ਲੁਭਾਇ." (ਨਾਪ੍ਰ) ੩. ਪ੍ਰੀਤਿ. ਮੁਹੱਬਤ। ੪. ਖ਼ੁਮਾਰੀ. ਨਸ਼ੇ ਦਾ ਸਰੂਰ. "ਅਹਿਨਿਸ ਬਨੀ ਪ੍ਰੇਮ ਲਿਵ ਲਾਗੀ." (ਆਸਾ ਮਃ ੧) ੫. ਅ਼. [بنی] ਇਬਨ ਦਾ ਬਹੁਵਚਨ. ਬੇਟੇ. ਸੰਤਾਨ. ਔਲਾਦ। ੬. ਸੰ. वनिन. ਵਨ ਵਿੱਚ ਰਹਿਣ ਵਾਲਾ. ਵਾਨਪ੍ਰਸ੍‍ਥ ਆਸ਼੍ਰਮੀ। ੭. ਡਿੰਗ. ਲਾੜੀ. ਦੁਲਹਨਿ. ਬਨਰੀ.


ਸੰਗ੍ਯਾ- ਵਣਿਜ ਕਰਨ ਵਾਲਾ. ਵਣਿਕ. ਬਾਣੀਆ. "ਕੁਟਵਾਰ ਪੈ ਕੂਕਤ ਹੈ ਬਨੀਆਂ." (ਕ੍ਰਿਸਨਾਵ)


ਦੇਖੋ, ਬਣੀਬਦਰਪੁਰ.


ਸੰਗ੍ਯਾ- ਵਨ. ਜੰਗਲ. "ਬਨੁ ਬਨੁ ਫਿਰਤੀ ਢੂਢਤੀ." (ਓਅੰਕਾਰ) ੨. ਬਾਗ. ਉਪਵਨ. "ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ." (ਸੂਹੀ ਛੰਤ ਮਃ ੫) ਰਾਮਦਾਸਪੁਰ ਵਿੱਚ ਹਰਿਮੰਦਿਰ, ਗੁਰੂ ਕਾ ਬਾਗ ਅਤੇ ਅਮ੍ਰਿਤ ਸਰੋਵਰ ਬਣਿਆ। ੩. ਜਲ. "ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ, ਬਿਖੈ ਬਨੁ ਫੀਕਾ ਜਾਨਿਆ." (ਸ੍ਰੀ ਛੰਤ ਮਃ ੫) ੪. ਸਮੁੰਦਰ. "ਪ੍ਰਭ ਗੁਨ ਗਾਇ ਬਿਖੈਬਨੁ ਤਰਿਆ." (ਦੇਵ ਮਃ ੫) ੫. ਮੇਘ. ਬੱਦਲ. "ਬਨੁ ਬਨੁ ਫਿਰ ਉਦਾਸ ਬੂੰਦ ਜਲ ਕਾਰਣੇ." (ਫੁਨਹੇ ਮਃ ੫)


ਪੁਰਾਣਾ ਮਸ਼ਹੂਰ ਨਗਰ, ਜੋ ਪਟਿਆਲਾ ਰਾਜ ਵਿੱਚ ਨਜਾਮਤ ਪਟਿਆਲੇ ਦੀ ਤਸੀਲ ਰਾਜਪੁਰਾ, ਥਾਣਾ ਲਾਲੜੂ ਵਿੱਚ ਰੇਲਵੇ ਸਟੇਸ਼ਨ ਰਾਜਪੁਰੇ ਤੋਂ ਉੱਤਰ ਪੂਰਵ ੯. ਮੀਲ ਹੈ. ਮੁਸਲਮਾਨ ਰਾਜ ਸਮੇਂ ਇਹ ਵਡਾ ਮਸ਼ਹੂਰ ਸ਼ਹਿਰ ਛੱਤ ਬਨੂੜ ਕਰਕੇ ਪ੍ਰਸਿੱਧ ਸੀ, ਜੋ ਛੱਤ ਅਤੇ ਬਨੂੜ ਪਿੰਡਾਂ ਦਾ ਸਾਂਝਾ ਨਾਉਂ ਹੈ.#ਕੁਕਰਮੀਆਂ ਨੂੰ ਸਜਾ ਦੇਣ ਲਈ ਜਦ ਤੋਂ ਬੰਦੇ ਬਹਾਦੁਰ ਨੇ ਇਹ ਉਜਾੜਿਆ ਹੈ, ਫੇਰ ਰੌਣਕ ਨਹੀਂ ਹੋਈ. ਪੁਰਾਣੇ ਖੰਡਰਾਤ ਪਏ ਹਨ. ਹੁਣ ਛੱਤ ਅਤੇ ਬਨੂੜ ਸਾਧਾਰਣ ਪਿੰਡ ਰਹਿ ਗਏ ਹਨ, ਜਿਨ੍ਹਾਂ ਦੇ ਵਿਚਕਾਰ ਚਾਰ ਮੀਲ ਦੀ ਵਿੱਥ ਹੈ.