Meanings of Punjabi words starting from ਭ

ਕ੍ਰਿ- ਮਿਲਣਾ. ਸ਼ਾਮਿਲ ਹੋਣਾ.


ਸੰਗ੍ਯਾ- ਰੱਸਾ. ਬੰਧਨ. "ਭਿਲਰਾ ਡਰ ਨੈਨ ਕੇ ਸੈਨਨ ਕੋ." (ਕ੍ਰਿਸਨਾਵ) ਨੇਤ੍ਰਾਂ ਦੇ ਇਸ਼ਾਰੇ ਦਾ ਬੰਧਨ ਪਾਕੇ। ੨. ਦੇਖੋ, ਭਿਲਵਾ.


ਸੰਗ੍ਯਾ- ਡੀਲਾਂ ਦੀ ਠਗਮੂਰੀ. ਇੱਕ ਪ੍ਰਕਾਰ ਦਾ ਭਲਾਵੇ ਦਾ ਰਸ, ਜਿਸ ਨੂੰ ਪਿਆਕੇ. ਬੇਹੋਸ਼ ਕਰ ਦਿੰਦੇ ਹਨ. "ਨੈਨਨ ਕੋ ਰਸ ਦੇ ਭਿਲਵਾ, ਬ੍ਰਿਖਭਾਨਠਗੀ ਭਗਵਾਨ ਠਗ੍ਯੋ ਹੈ." (ਕ੍ਰਿਸਨਾਵ) ਬ੍ਰਿਖਭਾਨੁ ਦੀ ਪੁਤ੍ਰੀ ਠਗਣੀ ਨੇ, ਭਗਵਾਨ (ਕ੍ਰਿਸਨ) ਨੂੰ ਠਗਿਆ.


ਸੰਗ੍ਯਾ- ਭੇਲਾ. ਪਿੰਨਾ. ਗੋਲਾ. "ਭੁਜਾ ਬਾਂਧਿ ਭਿਲਾ ਕਰਿਡਾਰਿਓ." (ਗੌਂਡ ਕਬੀਰ) ਮਰਾ- ਭੇਲਾ.


ਦੇਖੋ, ਭਲਾਵਾ.


ਸੰਗ੍ਯਾ- ਭੇਦ. ਮਰਮ. ਭੇਤ. "ਨਿਰੰਕਾਰ ਕਾ ਚੀਨਤ ਨਹਿ ਭਿਵ." (ਚੌਪਈ)


ਸੰਗ੍ਯਾ- ਭੇੜ. ਟਾਕਰਾ. ਜੰਗ। ੨. ਭਿਰੜ. ਭਰਿੰਡ.


ਸੰਗ੍ਯਾ- ਭੇੜ. ਟਾਕਰਾ. ਜੰਗ। ੨. ਭਿਰੜ. ਭਰਿੰਡ.


ਵਿ- ਭਿੜਨ (ਮੁਕਾਬਲਾ ਕਰਨ) ਵਾਲਾ। ੨. ਲੜਾਕਾ.


ਕ੍ਰਿ- ਲੜਨਾ. ਟਾਕਰਾ ਕਰਨਾ। ੨. ਪਰਸਪਰ ਠੋਕਰ ਖਾਣੀ. " ਅ. ਭਿੜੈ ਮਾਰੇ ਆਪਿ." (ਮਃ ੧. ਵਾਰ ਮਲਾ) "ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ." (ਮਃ ੩. ਵਾਰ ਗੂਜ ੧)


ਕ੍ਰਿ. ਵਿ- ਭਿੜਕੇ. "ਮਰਹਿ ਭਿੜਿ ਸੂਰ." (ਮਃ ੧. ਵਾਰ ਸਾਰ)