Meanings of Punjabi words starting from ਰ

ਦੇਖੋ, ਰਾਜਪਥ.


ਦੇਖੋ, ਨ੍ਰਿਪਮੇਧ.


ਦੇਖੋ, ਰਾਜਭਵਨ.


ਰਾਜਾ ਦੀ ਸਵਾਰੀ ਪਾਲਕੀ। ੨. ਹਾਥੀ। ੩. ਘੋੜਾ। ੪. ਰਾਜੇ ਦੀ ਸਵਾਰੀ ਦਾ ਜਲੂਸ.


ਰਾਜ੍ਯ- ਅਭਿਸੇਕ. ਰਾਜਗੱਦੀ ਪੁਰ ਬੈਠਾਣ ਸਮੇਂ ਤੀਰਥਜਲਾਂ ਨਾਲ ਰਾਜੇ ਦਾ ਕਰਾਇਆ ਸਨਾਨ। ੨. ਰਾਜਤਿਲਕ ਵੇਲੇ ਮੰਤ੍ਰਾਂ ਦ੍ਵਾਰਾ ਜਲ ਛਿੜਕਣ ਦੀ ਕ੍ਰਿਯਾ.


ਦੇਖੋ, ਰਾਜਜੋਗ.


ਸੰ. ਰਵੇਂਦ੍ਰਰਾਜ ਵਿ- ਸੂਰਜ ਅਤੇ ਚੰਦ੍ਰਮਾ ਦਾ ਪ੍ਰਕਾਸ਼ਕ। ੨. ਸੰਗ੍ਯਾ- ਕਰਤਾਰ. "ਅੰਤਰਿ ਰਵਤੌ ਰਾਜਰਵਿੰਦਾ." (ਪ੍ਰਭਾ ਮਃ ੧)


ਸੰ. ਸੰਗ੍ਯਾ- ਰਾਜਿਆਂ ਦਾ ਰਾਜਾ. ਚਕ੍ਰਵਰਤੀ ਰਾਜਾ. "ਨਮੋ ਰਾਜ ਰਾਜੇ, ਨਮੋ ਇੰਦ੍ਰ ਇੰਦ੍ਰੇ." (ਜਾਪੁ) ੨. ਕੁਬੇਰ. ਧਨਦ। ੩. ਚੰਦ੍ਰਮਾ.