Meanings of Punjabi words starting from ਅ

ਦੇਖੋ, ਅਚਾਣਕ. "ਬਾਨ ਅਚਾਨ ਹਨ੍ਯੋਂ." (ਕ੍ਰਿਸਨਾਵ)


ਫ਼ਾ. [آچار] ਆਚਾਰ. ਲੂਣ, ਮਿਰਚ, ਰਾਈ, ਤੇਲ, ਸਿਰਕੇ, ਮਿੱਠੇ ਆਦਿਕ ਪਦਾਰਥਾਂ ਨਾਲ ਫਲ, ਸਬਜ਼ੀ ਆਦਿਕ ਮਿਲਾਕੇ ਤਿਆਰ ਕੀਤਾ ਹੋਇਆ ਇੱਕ ਖਾਣ ਲਾਇਕ ਪਦਾਰਥ. "ਅਨਿਕ ਅਚਾਰਨ ਲਿਆਵਨ ਠਾਨਾ." (ਗੁਪ੍ਰਸੂ) ੨. ਸੰ. ਆਚਾਰ. ਵ੍ਯਵਹਾਰ. ਚਾਲਚਲਨ. ਰਹਿਣੀ ਬਹਿਣੀ. "ਗੁਰੁ ਮਿਲਿ ਚਜੁ ਅਚਾਰੁ ਸਿਖੁ." (ਸ੍ਰੀ ਮਃ ੫)


ਦੇਖੋ, ਆਚਾਰਯ.


ਵਿ- ਸ਼ੁਭ ਆਚਾਰ ਹੈ ਜਿਸ ਦਾ. ਨੇਕ ਚਲਨ ਵਾਲਾ, ਵਾਲੀ. "ਅਚਾਰਵੰਤਿ ਸਾਈ ਪਰਧਾਨੇ." (ਮਾਝ ਮਃ ੫)


ਦੇਖੋ, ਆਚਾਰਕ.


ਵਿ- ਅਚੇਤਨ. ਜੜ੍ਹ. "ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ." (ਕਾਨ ਮਃ ੪)#੨. ਅਚਿਤ. ਅਚਨ ਕੀਤਾ. ਖਾਧਾ। ੩. ਸੰ. ਅਚਿੱਤ. ਜੋ ਚਿੱਤ ਕਰਕੇ ਨਾ ਜਾਣਿਆ ਜਾਵੇ.


ਵਿ- ਜਿਸ ਦੀ ਤਸਵੀਰ ਨਹੀਂ ਖਿੱਚੀ ਜਾ ਸਕਦੀ। ੨. ਅਮੂਰਤਿ. ਨਿਰਾਕਾਰ. "ਸੁ ਭੂਤੇ ਭਵਿੱਖੇ ਭਵਾਨੇ ਅਚਿਤ੍ਰੇ." (ਅਕਾਲ)


ਕ੍ਰਿ. ਵਿ- ਚਿਰ ਤੋਂ ਬਿਨਾ. ਛੇਤੀ. ਸ਼ੀਘ੍ਰ.