Meanings of Punjabi words starting from ਕ

ਫ਼ਾ [کمین] ਵਿ- ਥੋੜਾ. ਤੁੱਛ। ੨. ਅਦਨਾ. ਘਟੀਆ. ਨੀਚ. "ਮਨ ਕਮੀਨ ਕਮਤਰੀਨ." (ਵਾਰ ਮਲਾ ਮਃ ੧) "ਬਿਨਸੇ ਤਨ ਤੇ ਸਬ ਕਾਮ ਕਮੀਨੋ." (ਗੁਰੁਸੋਭਾ)


ਦੇਖੋ, ਕਬੀਰ. "ਕਹਿ ਕਮੀਰ ਕੁਲ ਜਾਤਿ ਪਾਤਿ ਤਜਿ." (ਰਾਮ ਕਬੀਰ)


ਸਿੰਧੀ. ਕਰ੍‍ਮ. ਕੰਮ। ੨. ਘੱਟ. ਦੇਖੋ, ਕਮ.


ਦੇਖੋ, ਕੁਬੇਰ. "ਕੋਟਿ ਕਮੇਰ ਭਰਹਿ ਭੰਡਾਰ." (ਭੈਰ ਅਃ ਕਬੀਰ)