Meanings of Punjabi words starting from ਗ

ਪ੍ਰਿਥਿਵੀ ਦਾ ਈਸ਼ (ਸ੍ਵਾਮੀ) ਰਾਜਾ. (ਸਨਾਮਾ) ਦੇਖੋ ਗਾਵਿਸ.


ਪ੍ਰਿਥਿਵੀ ਦਾ ਸ੍ਵਾਮੀ ਰਾਜਾ, ਉਸ ਦੀ ਸੈਨਾ. (ਸਨਾਮਾ) ਦੇਖੋ, ਗਾਵਸਿ.


ਗਾਇਨ ਕਰੀਏ. ਗਾਈਏ.


ਘਾਇਨ ਕਰੀਜੈ. ਗਾਈਏ.


ਗਾਇਨ ਕੀਤਾ. "ਹਰਿਗੁਣ ਗਾਵੀਤਾ." (ਵਾਰ ਰਾਮ ੧. ਮਃ ੩)


ਸੰ. ਗਾਢ. ਵਿ- ਅਧਿਕ. ਬਹੁਤ. "ਲਗੈ ਪਾਪ ਗਾੜੰ." (ਜਨਮੇਜਯ) ੨. ਸੰਗ੍ਯਾ- ਘਾੜਤ. ਘਟਨਾ. ਭਾਵ- ਕਾਵ੍ਯਰਚਨਾ. "ਪੜਤ ਪੜਤ ਥਕੇ ਮਹਾਕਵਿ ਗੜਤ ਗਾੜ ਅਨੰਤ." (ਅਕਾਲ) ੩. ਵਿਪੱਤਿ. ਮੁਸੀਬਤ. "ਗਾੜ ਪਰੀ ਗਜ ਪੈ ਜਬ ਹੀ." (ਕ੍ਰਿਸਨਾਵ) ੪. ਮੁਠਭੇੜ ਹੱਥੋਪਾਈ. "ਗਾੜ ਪਰੀ ਇਹ ਭਾਂਤ ਤਹਾਂ." (ਚਰਿਤ੍ਰ ੧੧੬) ੫. ਗ੍ਰੰਥਿ. ਗੱਠ. "ਸਤ ਗਾੜਨ ਕੋ ਬਲ ਜੋ ਨਰ ਕਰ ਮੈ ਧਰੈ." (ਚਰਿਤ੍ਰ ੧੭੪) ਜੋ ਸੌ ਗੱਠਾਂ ਵਾਲਾ ਬੱਲਮ (ਨੇਜ਼ਾ) ਹੱਥ ਵਿੱਚ ਧਾਰੇ। ੬. ਪਠਾਣਾਂ ਦਾ ਇੱਕ ਗੋਤ, ਜੋ ਓਰਕਜ਼ਈ ਪਠਾਣਾਂ ਦੀ ਸ਼ਾਖ਼ ਹੈ। ੭. ਛੋਟੇ ਛੋਟੇ ਪੱਥਰਾਂ ਵਾਲੀ ਪਹਾੜੀ। ੮. ਛੋਟੇ ਛੋਟੇ ਟੋਟੇ ਹੋਇਆ ਲੂਣ.


ਵਿ- ਗਾਢ. ਸੰਘਣਾ. ਘਨਾ। ੨. ਦ੍ਰਿੜ੍ਹ ਮਜਬੂਤ। ੩. ਪਹਾ- ਦੋਗਲਾ, ਜੋ ਅਸਲ ਨਸਲ ਦਾ ਨਹੀਂ। ੪. ਵਿਭਚਾਰੀ. "ਆਪਿ ਸਤਵੰਤਾ ਆਪਿ ਗਾੜਾ." (ਮਾਰੂ ਸੋਲਹੇ ਮਃ ੫) ੫. ਦੇਖੋ, ਗਾੜ.


ਵਿੱਜ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨ ਦੇਵ ਦਾ ਸਿੱਖ ਹੋਕੇ ਸੱਚਾ ਦੇਸ਼ਭਗਤ ਹੋਇਆ.