Meanings of Punjabi words starting from ਨ

ਸੰ. ਸੰਗ੍ਯਾ- ਪੁਰੁਸ, ਜੋ ਨਾਟ (ਸ੍ਵਾਂਗ) ਕਰੇ। ੨. ਹਾਵਭਾਵ ਲਿਬਾਸ ਅਤੇ ਵਾਣੀ ਨਾਲ ਜੋ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਵੇ। ੩. ਦ੍ਰਿਸ਼ ਕਾਵ੍ਯ. ਜਿਸ ਵਿੱਚ ਕਥਾ ਪ੍ਰਸੰਗ ਅਜੇਹੀ ਉੱਤਮ ਰੀਤਿ ਨਾਲ ਲਿਖੇ ਹੋਣ, ਜੋ ਅਖਾੜੇ ਵਿਚ ਨਟਾਂ ਦ੍ਵਾਰਾਂ ਚੰਗੀ ਤਰਾਂ ਦਿਖਾਏ ਜਾ ਸਕਣ। ੪. ਕਾਮਾ੍ਯ ਪਾਸ ਇੱਕ ਪਹਾੜ.


ਸੰਗ੍ਯਾ- ਉਹ ਘਰ, ਜਿਸ ਵਿੱਚ ਨਾਟਕ ਖੇਡਿਆ ਜਾਵੇ. ਰੰਗਸ਼ਾਲਾ. ਰੰਗਭਵਨ. ਥੀਏਟਰ (theatre. )


ਦੇਖੋ, ਨਾਟਿਕਾ.


ਸੰਗ੍ਯਾ- ਨਾਟਕ ਕਰਨ ਵਾਲੀ ਦ੍ਰਿਸ਼੍ਯਕਾਵ੍ਯ ਦਿਖਾਉਣ ਵਾਲੀ ਨਟੀ (ਨਟਣੀ) "ਨਾਟਨੀ ਨ੍ਰਿਪਪਣਿ ਨ੍ਰਿਤਣਿ ਬਖਾਨੀਐ." (ਚਰਿਤ੍ਰ ੨੬੪)


ਨਾਟ (ਨਾਚ) ਕੀਤਾ. ਨੱਚਿਆ. "ਬਿਨੁ ਰਸ ਰਾਤੇ ਮਨ ਬਹੁ ਨਾਟਾ." (ਗਉ ਅਃ ਮਃ ੧) ੨. ਨਟਗਿਆ. ਮੁਕਰਿਆ. ਮੁਨਕਿਰ ਹੋਇਆ। ੩. ਮਧਰਾ. ਛੋਟੇ ਕੱਦ ਦਾ. ਠਿੰਗਣਾ.