Meanings of Punjabi words starting from ਭ

ਵਿ- ਭਿੜਨ ਵਾਲਾ. ਟਾਕਰਾ ਕਰਨ ਵਾਲਾ। ੨. ਲੜਾਕਾ. "ਨੱਚੇ ਬੀਰ ਭਿੜੰਗੀ." (ਸਲੋਹ) ੩. ਭ੍ਰਿੰਗੀ ਗਣ ਜੇਹੇ ਲੜਾਕੇ.


ਦੇਖੋ, ਭਿਸ.


ਅਨੁ. ਭੀਂ ਭੀਂ ਧੁਨਿ. ਨਫ਼ੀਰੀ ਆਦਿ ਦਾ ਸ਼ਬਦ। ੨. ਮੱਖੀਆਂ ਦੇ ਉਡਣ ਅਤੇ ਬੋਲਣ ਦੀ ਆਵਾਜ਼.


ਦੇਖੋ, ਭਿੰਦਿਪਾਲ.


ਇੱਕ ਕਿਸਮ ਦੀ ਤਰਕਾਰੀ. ਭਰਿੰਡੀ. ਓਕਰਾ. ਇਹ ਸਾਵਣੀ ਦੀ ਫਸਲ ਹੈ. ਇਸ ਦੇ ਦੋ ਭੇਦ ਹਨ- ਇੱਕ ਉੱਪਰ ਬਾਰੀਕ ਕੰਡੇ ਹੁੰਦੇ ਹਨ, ਦੂਜੀ ਉੱਪਰੋਂ ਸਾਫ ਹੁੰਦੀ ਹੈ. ਇਸ ਦੇ ਬੀਜ ਅਤੇ ਛਿੱਲ ਅਨੇਕ ਰੋਗਾਂ ਲਈ ਵੈਦ ਵਰਤਦੇ ਹਨ. ਖਾਸ ਕਰਕੇ ਇਸ ਦਾ ਕਾੜ੍ਹਾ ਮੂਤ੍ਰ ਦੇ ਰੋਗ ਦੂਰ ਕਰਦਾ ਹੈ. L. Abelmoschus Esculantus ਅੰ. Lady’s finger


ਕ੍ਰਿ. ਵਿ- ਭੀਤਰ. ਵਿੱਚ. ਅਭ੍ਯੰਤਰ. "ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ." (ਸਵੈਯੇ ਮਃ ੪. ਕੇ)


ਸੰ. भिन्दिपाल. ਸੰਗ੍ਯਾ- ਸਵਾ ਹੱਥ ਦਾ ਲੰਮਾ ਮੋਟਾ ਤੀਰ. ਜੋ ਸਾਰਾ ਲੋਹੇ ਦਾ ਵਜ਼ਨਦਾਰ ਹੁੰਦਾ ਹੈ, ਇਹ ਵੈਰੀ ਪੁਰ ਹੱਥ ਨਾਲ ਫੈਂਕੀਦਾ ਹੈ. "ਭਿੰਦਿਪਾਲ ਤੋਮਰ ਅਸਿ ਧਾਰੇ." (ਗੁਪ੍ਰਸੂ)¹੨. ਕਈ ਕਵੀਆਂ ਨੇ ਗੋਪੀਆਂ ਅਥਵਾ ਵੈਰੀ ਪੁਰ ਪੱਥਰ ਫੈਂਕਣ ਦਾ ਕੋਈ ਅਸਤ੍ਰ ਭਿੰਦਿਪਲ ਮੰਨਿਆ ਹੈ.