Meanings of Punjabi words starting from ਮ

ਇੱਕ ਚਮਾਰ, ਜੋ ਕਲਗੀਧਰ ਤੋਂ ਅਮ੍ਰਿਤ ਛਕਕੇ ਪਰਮਪਦ ਦਾ ਅਧਿਕਾਰੀ ਹੋਇਆ. ਇਹ ਗੁਰੂਸਾਹਿਬ ਦੇ "ਦਲਵਿਦਾਰ" ਘੋੜੇ ਦੀ ਸੇਵਾ ਕੀਤਾ ਕਰਦਾ ਸੀ, ਅਰ ਉੱਤਮ ਕਵੀ ਸੀ.


ਮਦਨ (ਕਾਮ) ਸੂਨੁ (ਪੁਤ੍ਰ). ਕਾਮ ਦਾ ਪੁਤ੍ਰ ਬਸੰਤ. "ਮਦਨਸੂਅਨ ਜਬ ਗਰਜ ਹੈ." (ਪਾਰਸਾਵ)


ਸੰਗ੍ਯਾ- ਸ਼ਿਞ. ਦੇਖੋ, ਮਦਨਅਰਿ। ੨. ਦੇਖੋ, ਡਿਉਡਾ ੩.


ਇਕ ਵੈਰਾਗੀ ਸਾਧੂ, ਜੋ ਦਸ਼ਮੇਸ਼ ਦਾ ਸ਼ਰੱਧਾਲੂ ਸੀ ਅਤੇ ਆਨੰਦਪੁਰ ਸਤਿਗੁਰੂ ਦੇ ਦੀਵਾਨ ਵਿੱਚ ਧਰਮਚਰਚਾ ਸੁਣਿਆ ਕਰਦਾ ਸੀ.


ਇੱਕ ਯੋਗੀ, ਜੋ ਦਸ਼ਮੇਸ਼ ਨੂੰ ਥਨੇਸਰ ਮਿਲਿਆ ਅਤੇ ਉਪਦੇਸ਼ ਸੁਣਕੇ ਕ੍ਰਿਤਾਰਥ ਹੋਇਆ। ੨. ਵਿਸਨੁ। ੩. ਇੰਦ੍ਰ.


ਮਦਨ (ਕਾਮ) ਮੂਰ੍‌ਤਿ (ਸ਼ਕਲ). ਕਾਮ ਜੇਹਾ ਸੁੰਦਰ. ਮਨਮੋਹਨ। ੨. ਮਦਨ (ਪ੍ਰੇਮ) ਮੂਰ੍‌ਤਿ. "ਮਦਨਮੂਰਤਿ ਭੈਤਾਰ ਗੋਬਿੰਦ!" (ਧਨਾ ਸੈਣ)


ਕਾਮ ਜੇਹਾ ਮੋਹਣ ਵਾਲਾ, ਸੁੰਦਰ। ੨. ਦੇਖੋ, ਸੂਰਦਾਸ। ੩. ਕ੍ਰਿਸਨਦੇਵ.


ਕਾਮ ਦਾ ਵੇਗ ਸ਼ਿਵ.


ਮਦਨ (ਕਾਮ) ਦ੍ਵਾਰਾ ਦੁਖੀ. ਕਾਮਪੀੜਿਤ.


ਮਦਨ (ਕਾਮ) ਦਾ ਵੈਰੀ ਸ਼ਿਵ.


ਸੰਗ੍ਯਾ- ਕਾਮ ਦਾ ਅੰਕੁਸ਼, ਲਿੰਗ. ਪੁਰਸਚਿੰਨ੍ਹ.