Meanings of Punjabi words starting from ਵ

ਸੰ. ਵਾਦਿਤ੍ਰ. ਵਾਜਾ. "ਵਾਤ ਵਜਨਿ ਟੰਮਕ ਭੇਰੀਆ." (ਸ੍ਰੀ ਮਃ ੫. ਪੈਪਾਇ) ੨. ਵਾਰ੍‍ਤਾ. ਗੱਲ. "ਤ ਵਾਤ ਨ ਪੁਛੈ ਕੇ." (ਜਪੁ) ੩. ਮੁਖ. ਮੂੰਹ. ਦੇਖੋ, ਵਾਤਿ ਅਤੇ ਵਾਤੁ। ੪. ਸੰ. वात्. ਧਾ- ਸੁਖੀ ਹੋਣਾ, ਇਕੱਠਾ ਕਰਨਾ, ਸੇਵਾ ਕਰਨਾ। ੫. ਸੰਗ੍ਯਾ- ਸਪਰਸ਼ ਗੁਣ ਵਾਲਾ ਤਤ੍ਵ. ਵਾਯੁ. ਪੌਣ। ੬. ਸ਼ਰੀਰ ਦਾ ਇੱਕ ਧਾਤੁ। ੭. ਦੇਖੋ, ਬਾਤ। ੮. ਦੇਖੋ, ਵ੍ਯਾੱਤ.


ਪਵਨਪੁਤ੍ਰ. ਹਨੁਮਾਨ। ੨. ਭੀਮਸੇਨ.


ਵਾਰ੍‍ਤਾ. ਗੱਲ. ਬਾਤ. "ਪਿਰੁ ਵਾਤੜੀ ਨ ਪੁਛਈ." (ਸ. ਫਰੀਦ)


ਦੇਖੋ, ਇਲ੍ਵਲ.


ਵਾਤ- ਅਰਿ. ਏਰੰਡ. ਏਰੰਡ ਸ਼ਰੀਰ ਦੇ ਵਾਤ ਦੋਸ ਦੂਰ ਕਰਦਾ ਹੈ। ੨. ਜਿਮੀਕੰਦ। ੩. ਥੋਹਰ। ੪. ਅਜਵਾਯਨ.


ਵਾਤ (ਮੁਖ) ਵਿੱਚ. ਮੂੰਹ ਵਿੱਚ. ਦੇਖੋ, ਸਿਪੀਤੀ. "ਦਿਲ ਕਾਤੀ, ਗੁੜੁ ਵਾਤਿ." (ਸ. ਫਰੀਦ) ਮੂੰਹ ਵਿੱਚ ਮਿਠਾਸ. "ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ." (ਮਃ ੧. ਸੂਹੀ ਵਾਰ) ੨. ਸੰ. ਸੰਗ੍ਯਾ- ਪਵਨ. ਵਾਯੁ। ੩. ਸੂਰਯ। ੪. ਚੰਦ੍ਰਮਾ.