Meanings of Punjabi words starting from ਸ

ਸੰ. ਸੰਨਾਹ. ਚੰਗੀ ਤਰਾਂ ਬੰਨ੍ਹਿਆ ਹੋਇਆ ਕਵਚ. ਜਿਰਹ. ਸੰਜੋਆ. "ਪਾਰਬ੍ਰਹਮੁ ਜਪਿ ਪਹਿਰਿ ਸਨਾਹ." (ਸੂਹੀ ਮਃ ੫)


ਦੇਖੋ, ਸਨਾਹ.


ਸੰਨਾਹ (ਕਵਚ) ਦਾ ਅਰਿ (ਵੈਰੀ) ਖੜਗ. "ਸਨਾਹਰਿ ਝਾਰਤ ਹੈਂ." (ਰਾਮਾਵ) ੨. ਉਹ ਸ਼ਸਤ੍ਰ, ਜੋ ਸੰਜੋਏ ਨੂੰ ਵਿੰਨ੍ਹ ਸਕੇ.


ਦੇਖੋ, ਸਨਾਹ.


ਵਿ- ਜਿਸ ਨੇ ਸੰਨਾਹ ਪਹਿਰਿਆ ਹੈ. ਕਵਚਧਾਰੀ। ੨. ਦੇਖੋ, ਸਨਾਈ. ਹਵਾ ਭਰੀ ਮਸ਼ਕ."ਦੁਹੂੰ ਸਨਾਹੀ ਲਈ ਮਁਗਾਇ." (ਚਰਿਤ੍ਰ ੩੪੪)


ਦੇਖੋ, ਸਨਾਹ. "ਪਹਿਰਿ ਸੀਲ ਸਨਾਹੁ." (ਸਵੈਯੇ ਮਃ ੨. ਕੇ)