Meanings of Punjabi words starting from ਅ

ਵਿ- ਚਿੰਤਾ ਰਹਿਤ. ਬੇਫ਼ਿਕਰ. "ਅਚਿੰਤ ਹਸਤ ਬੈਰਾਗੀ." (ਸਾਰ ਮਃ ੫) ੨. ਅਚਿੰਤ੍ਯ. ਜਿਸ ਦਾ ਚਿੰਤਨ ਨਾ ਹੋ ਸਕੇ. ਜੋ ਖਿਆਲ ਵਿੱਚ ਨਹੀਂ ਆਉਂਦਾ. "ਅਚਿੰਤ ਹਮਾਰੇ ਕਾਰਜ ਪੂਰੇ." (ਭੈਰ ਅਃ ਮਃ ੫) ੩. ਖ਼ਿਆਲ ਤੋਂ ਬਾਹਰ. ਵਿਸਮਰਣ. "ਚਿੰਤਾਮਣੀ ਅਚਿੰਤ ਕਰਾਏ." (ਭਾਗੁ) ਗੁਰੁਚਰਣ ਪ੍ਰਾਪਤ ਕਰਕੇ ਚਿੰਤਾਮਣੀ ਦਾ ਚਿੰਤਨ ਭੁੱਲ ਜਾਂਦਾ ਹੈ. ੪. ਕ੍ਰਿ. ਵਿ- ਅਚਾਨਕ ਸੰਕਲਪ ਕੀਤੇ ਬਿਨਾ. "ਅਚਿੰਤ ਕੰਮ ਕਰਹਿ ਪ੍ਰਭੁ ਤਿਨ ਕੇ ਜਿਨਿ ਹਰਿ ਕਾ ਨਾਮ ਪਿਆਰਾ." (ਸੋਰ ਅਃ ਮਃ ੩)


ਸੰਗ੍ਯਾ- ਉਹ ਦਾਨ, ਜਿਸ ਦੇ ਲੈਣ ਦਾ ਸਾਨੂੰ ਫੁਰਨਾ ਨਾ ਫੁਰੇ. ਅਣਮੰਗਿਆ ਦਾਨ.


ਦੇਖੋ, ਵਿਸ਼ੇਸੋਕ੍ਤਿ (ਸ)


ਸੰਗ੍ਯਾ- ਚਿੰਤਨ ਰਹਿਤ ਦਸ਼ਾ. ਸੁਸਤੀ. ਉੱਦਮ ਦਾ ਅਭਾਵ. "ਚਿੰਤ ਅਚਿੰਤਾ ਸਗਲੀ ਗਈ." (ਭੈਰ ਅਃ ਮਃ ੫) ੨. ਬੇਫ਼ਿਕਰੀ.


ਦੇਖੋ, ਅਚਿੰਤ। ੨. ਸੰਗ੍ਯਾ- ਲਾ ਪਰਵਾਹੀ. ਉਦਾਸੀਨਤਾ। ੩. ਬੇਫ਼ਿਕਰੀ. "ਚਿੰਤਾ ਭਿ ਆਪਿ ਕਰਾਇਸੀ, ਅਚਿੰਤੁ ਭੀ ਆਪੇ ਦੇਇ." (ਸ. ਕਬੀਰ)


ਸੰ. ਅਚ੍ਯੁਤ. ਵਿ- ਜੋ ਚ੍ਯੁਤ (ਡਿਗਿਆ) ਨਹੀਂ. ਜੋ ਪਤਿਤ ਨਹੀਂ ਹੋਇਆ। ੨. ਚੋਇਆ ਨਹੀਂ. ਟਪਕਿਆ ਨਹੀਂ। ੩. ਅਟਲ. ਨਿੱਤ ਇਸਥਿਤ। ੪. ਸੰਗ੍ਯਾ- ਪਰਮਾਤਮਾ. ਕਰਤਾਰ. "ਗੁਣ ਗਾਵਤ ਅਚੁਤ ਅਬਿਨਾਸੀ." (ਸੋਰ ਮਃ ੫)


ਵਿ- ਅਚ੍ਯੁਤ (ਕਰਤਾਰ) ਦੀ ਵੰਸ਼ ਦਾ। ੨. ਸਾਧੂ (ਸੰਤ), ਜੋ ਆਪਣੇ ਤਾਂਈ ਕਿਸੇ ਜਾਤਿ ਗੋਤ ਦਾ ਅਭਿਮਾਨੀ ਨਾ ਮੰਨਕੇ ਕੇਵਲ ਅਕਾਲ ਦੀ ਸੰਤਾਨ ਮੰਨਦਾ ਹੈ.


ਵਿ- ਅਚ੍ਯੁਤ ਦਾ ਪੁਤ੍ਰ (ਤਨਯ). ਕਰਤਾਰ ਦਾ ਬੇਟਾ. ਸਾਧੁ. ਸੰਤ. "ਭਗਵਾਨ ਸਿਮਰਣ ਨਾਨਕ ਲਬਧ੍ਯੰ ਅਚੁਤਤਨਹ" (ਸਹਸ ਮਃ ੫) ੨. ਅਚ੍ਯੁਤ ਰੂਪ. ਅਵਿਨਾਸ਼ੀ ਰੂਪ.