Meanings of Punjabi words starting from ਕ

ਦੇਖੋ, ਕੰਬੋ.


ਦੇਖੋ, ਕੁਮੁਦ.


ਵਿਸਨੁ ਦੀ ਗਦਾ. ਦੇਖੋ, ਕੌਮੋਦਕੀ. "ਕਮੋਦਕੀ ਹਾਥ ਕੇ ਬੀਚ ਸਁਭਾਰੀ." (ਕ੍ਰਿਸਨਾਵ)


ਦੇਖੋ, ਕੁਮੁਦਨੀ.


ਸੰਗ੍ਯਾ- ਜੋ ਕ (ਜਲ) ਦੀ ਸ਼ੋਭਾ ਨੂੰ ਗ੍ਰਹਿਣ ਕਰੇ. ਗੰਗਾ ਸਾਗਰ. ਟੂਟੀਦਾਰ ਲੋਟਾ। ੨. ਫਕੀਰਾਂ ਦਾ ਜਲਪਾਤ੍ਰ, ਜੋ ਦਰਿਆਈ ਖੋਪੇ ਦਾ ਹੁੰਦਾ ਹੈ. ਚਿੱਪੀ. "ਰਾਜਨ ਸ਼੍ਰੀ ਰਘੁਨਾਥ ਕੇ ਬੈਰ ਕੁਮੰਡਲ ਛੋਡ ਕਮੰਡਲ ਲੀਨੇ." (ਰਾਮਚੰਦ੍ਰਿਕਾ) "ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ." (ਮਾਰੂ ਅਃ ਮਃ ੧)


ਫ਼ਾ. [کمند] ਸੰਗ੍ਯਾ- ਫਾਂਸੀ. ਫੰਧਾ. "ਕਾ ਵਰਣਾਦਿ ਬਖਾਨਕੇ ਮੰਦ ਬਹੁਰ ਪਦ ਦੇਹੁ। ਹੋਵਤ ਨਾਮ ਕਮੰਦ ਕੇ ਚੀਨ ਚਤੁਰ ਚਿਤ ਲੇਹੁ." (ਸਨਾਮਾ) ੨. ਖ਼ਮੰਦ. ਖ਼ਮਦਾਰ ਰੱਸੀ। ੩. ਦੇਖੋ, ਅਤਿਗੀਤਾ.


ਦੇਖੋ, ਕਬੰਧ. "ਕਮੰਧ ਅੰਧ ਉੱਠਹੀਂ." (ਰੁਦ੍ਰਾਵ)