Meanings of Punjabi words starting from ਜ

ਸੰ. जडभरत ਭਾਗਵਤ ਵਿੱਚ ਕਥਾ ਹੈ ਕਿ ਰਾਜਾ ਭਰਤ ਨੇ ਇੱਕ ਮ੍ਰਿਗ ਪਾਲਿਆ, ਮਰਨ ਵੇਲੇ ਉਸ ਵਿੱਚ ਪ੍ਰੇਮ ਰਿਹਾ, ਇਸ ਕਾਰਣ ਮ੍ਰਿਗਯੋਨੀ ਪ੍ਰਾਪਤ ਹੋਈ. ਹਰਿਣ ਦਾ ਸਰੀਰ ਤ੍ਯਾਗਕੇ ਫੇਰ ਬ੍ਰਾਹਮ੍‍ਣ ਦੇ ਘਰ ਜਨਮਿਆ. ਪੂਰਵਜਨਮ ਦਾ ਗ੍ਯਾਨ ਹੋਣ ਕਰਕੇ ਉਸ ਨੇ ਸਭ ਨਾਲੋਂ ਮੋਹ ਤੋੜਕੇ ਜੜ੍ਹਵਤ ਜੀਵਨ ਵਿਤਾਇਆ, ਇਸ ਲਈ ਇਹ ਸੰਗ੍ਯਾ ਹੋਈ.


ਸੰਗ੍ਯਾ- ਉਹ ਮੇਖ਼, ਜੋ ਕਿਸੇ ਮਕਾਨ, ਬਾਗ਼ ਆਦਿ ਦੇ ਰਚਨ ਵੇਲੇ ਵਿਧੀ ਨਾਲ ਗੱਡੀ ਜਾਂਦੀ ਹੈ. ਬੁਨਿਆਦੀ ਚਿੰਨ੍ਹ.


ਵਿ- ਜਾਡ੍ਯਵੰਤ. ਪਾਲੇ ਦਾ ਜੜ੍ਹ ਕੀਤਾ ਹੋਇਆ. "ਆਈ ਮਸਟਿ ਜੜਵਤ ਕੀ ਨਿਆਈ." (ਸਾਰ ਮਃ ੫) ੨. ਜੜ੍ਹ ਦੀ ਤਰਾਂ. ਜਢ ਵਾਂਙ.


ਵਿ- ਜੜ੍ਹਤਾ ਵਾਲਾ. ਮੂਰਖ. "ਕਵਨ ਸੁ ਸੁਰਤਾ ਕਵਨੁ ਜੜਾ?" (ਮਾਰੂ ਸੋਲਹੇ ਮਃ ੫) ੨. ਜੜਿਆ ਹੋਇਆ।


ਸੰਗ੍ਯਾ- ਰਤਨ ਆਦਿ ਦੇ ਜੜਨ ਦੀ ਕ੍ਰਿਯਾ. "ਗੁਰ ਕਾ ਸਬਦ ਰਤੰਨੁ ਹੈ ਹੀਰੇ ਜਿਤੁ ਜੜਾਉ." (ਅਨੰਦੁ) ੨. ਜਟਾ ਦਾ ਜੂੜਾ.


ਇਵ- ਜਟਿਤ. ਜੜਿਆ ਹੋਇਆ. ਜਿਸ ਵਿਚ ਰਤਨ ਜੜੇ ਹੋਣ.


ਦੇਖੋ, ਜੜਾਉ ੧. "ਬਿਨ ਜੜੀਏ ਲੈ ਜੜਿਓ ਜਾੜਾਵਾ." (ਆਸਾ ਮਃ ੫) ਉਕ੍ਤਿ ਯੁਕ੍ਤਿ ਨਾਲ ਵਾਕਰਚਨਾ ਕਰਨ ਵਾਲੇ ਪੰਡਿਤ ਤੋਂ ਬਿਨਾ ਹੀ, ਆ਼ਮਿਲ ਲੋਕਾਂ ਨੇ ਸ਼ੁਭਗੁਣਾਂ ਨਾਲ ਅੰਤਹਕਰਣ ਭੂਸਿਤ ਕਰ ਲਿਆ ਹੈ.