Meanings of Punjabi words starting from ਨ

ਦੇਖੋ, ਨਾਟਕ ੩. "ਨਟ ਨਾਟਿਕ ਆਖਾਰੇ ਗਾਇਆ." (ਗਉ ਮਃ ੫: ) ੨. ਸਾਂ. ਨਾਡਿਕਾ, ਨਾੜੀ, ਨਬਜ. "ਬੈਦਕ ਨਾਟਿਕ ਦੇਖਿ ਭੁਲਾਨੇ, ਮੈ ਹਿਰਦੈ ਮਨਿ ਤਨਿ ਪ੍ਰੇਮਪੀਰ ਲਗਈਆ." (ਬਿਲਾ ਅਃ ਮਃ ੪) ਪੀ ਮੇਰੇ ਦਿਲ ਆਂਦਰ ਹੈ, ਵੈਦ੍ਯ ਨਬਜ ਦੇਖ ਕੇ ਧੋਖਾ ਖਾ ਗਏ.


ਨਾੜੀ. ਨਬਜ. ਦੇਖੋ ਨਾਟਿਕ ੨.


ਵਿ- ਮਧਰੀ. ਪਸ੍ਤਕੱਦੀ. ਠਿਗਣੀ.


ਦੇਖੋ, ਨਾਟ.


ਨੱਠਿਆ. ਦੇਖੋ, ਨਠਣਾ. "ਛੁਟਕੈ ਨਾਹੀ ਨਾਠਾ." (ਮਾਰੂ ਮਃ ੫) ੨. ਨਸ੍ਵ ਹੋਇਆ.


ਨੱਠੀ. ਦੌੜੀ. ਦੇਖੋ, ਨਠਣਾ। ੨. ਸਿੰਧੀ ਸੰਗ੍ਯਾ- ਜਵਾਈ. ਦਾਮਾਦ। ੩. ਭਾਵ- ਪਰਾਹੁਣਾ. "ਅਜਰਾਈਲੁ ਫਰੇਸਤਾ, ਕੈ ਘਰਿ ਨਾਠੀ ਅਜੁ ?" (ਸੰ. ਫਰੀਦ) ਅੱਜ ਕਿਸ ਘਰ ਦਾ ਪਰਾਹੁਣਾ ਹੋਵੇਗਾ?


ਵਿ- ਨਸ੍ਵ ਹੋਣ ਵਾਲਾ। ੨. ਸੰਗ੍ਯਾ- ਨੱਠਣ ਵਾਲਾ. ਹਰਕਾਰਾ।#੩. ਪਰਾਹੁਣਾ. ਮੇਹਮਾਨ. ਦੇਖੋ, ਨਾਠੀ ੨. ਅਤੇ ੩. "ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ." (ਸ੍ਰੀ ਮਃ ੧) ਚਾਰ ਦਿਨ ਦੇ ਪਰਾਹੁਣੇ. "ਸਾਥ ਲਡੇ ਤਿਨ ਨਾਠੀਆ." (ਮਾਰੂ ਅਃ ਮਃ ੧)


ਨੱਠਣ ਦਾ ਗੱਡਾ. ਉਹ ਗਡੀਰਾ, ਜਿਸ ਦੇ ਆਸਰੇ ਛੋਟੇ ਬੱਚੇ ਦੌੜਦੇ ਹਨ. "ਨਾਰਾਇਣ ਲਇਆ ਨਾਠੂੰਗੜਾ ਪੈਰ ਕਿਥੈ ਰਖੈ?" (ਗਉ ਵਾਰ ੧. ਮਃ ੫) ਕਰਤਾਰ ਨੇ ਜਿਸ ਬਾਲਕ (ਅਗ੍ਯਾਨੀ) ਦਾ ਸਹਾਰਾ ਲੈ ਲੀਤਾ, ਭਾਵ- ਖੋਹਲਿਆ, ਉਹ ਪੈਰ ਕਿੱਥੇ ਰਖੈ? ੨. ਧਾਵਨ. ਹਰਕਾਰਾ.