Meanings of Punjabi words starting from ਬ

ਦੇਖੋ, ਬਪੁਰਾ.


ਫ਼ਾ. [بپا] ਪੈਰਾਂ ਪੁਰ. ਭਾਵ- ਖੜਾ। ੨. ਦੇਖੋ, ਵਪਾ.


ਵਪਾਰ. ਦੇਖੋ, ਵ੍ਯਾਪਾਰ.


ਸੰ. ਵਪੁ (वपुस). ਸੰਗ੍ਯਾ- ਸ਼ਰੀਰ. ਦੇਹ. "ਕਾਲ ਪਾਇ ਬ੍ਰਹਮਾ ਬਪੁ ਧਰਾ." (ਚੋਪਈ) ੨. ਰੂਪ. ਸੁੰਦਰ ਰੂਪ. "ਵਸਤ੍ਰ ਵਿਭੂਖਨ ਬਪੁਖ ਸੁਹਾਇ." (ਗੁਪ੍ਰਸੂ)


ਸੰਗ੍ਯਾ- ਵਪੁ (ਸ਼ਰੀਰ) ਦੇਣ ਵਾਲਾ, ਅਮ੍ਰਿਤ. ਸੁੰਦਰ ਰੂਪ ਦੇਣ ਵਾਲਾ, ਸੁਧਾ. (ਸਨਾਮਾ) ੨. ਪਿਤਾ.