Meanings of Punjabi words starting from ਭ

ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)

ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)

ਭਿੱਜੇ ਹੋਏ. "ਰਸਭਿੰਨਅੜੇ ਅਪਨੇ ਰਾਮ ਸੰਗੇ, ਸੇ ਲੋਇਣ ਨੀਕੇ." (ਬਿਲਾ ਛੰਤ ਮਃ ੫)

ਭਿੱਜੀ ਹੋਈ. "ਭਿੰਨੜੀ ਰੈਣਿ ਭਲੀ ਦਿਨਸ ਸੁਹਾਏ." (ਬਿਲਾ ਛੰਤ ਮਃ ੧) ਦੇਖੋ, ਭਿੰਨੀਰੈਣਿ.

ਭਿੱਜਿਆ. ਪਸੀਜਿਆ." ਮੇਰਾ ਮਨੁ ਤਨੋ ਭਿੰਨਾ." (ਆਸਾ ਛੰਤ ਮਃ ੪)

ਦੇਖੋ, ਭਿੰਨਅੜੇ.

ਭਿੱਜੀ. ਪਸੀਜੀ.

ਭਿੱਜੀ ਹੋਈ ਰਾਤ. ਓਸ (ਸ਼ਬਨਮ) ਵਾਲੀ ਰਾਤ. ਜਿਸ ਰਾਤ ਵਿੱਚ ਬੱਦਲ ਅਤੇ ਹਵਾ ਨਾ ਹੋਵੇ. ਉਸ ਵਿੱਚ ਓਸ ਪੈਂਦੀ ਹੈ. ਭਾਵ- ਸ਼ਾਂਤ ਰਾਤ੍ਰਿ। ੨. ਭਾਵ- ਅੰਤਹਕਰਣ ਦੀ ਸ਼ਾਂਤਵ੍ਰਿੱਤਿ, ਅਤੇ ਵਿਕਾਰ ਤੋਂ ਰਹਿਤ ਅਵਸਥਾ. "ਭਿੰਨੀਰੈਨੜੀਐ ਚਾਮਕਨਿ ਤਾਰੇ." (ਆਸਾ ਛੰਤ ਮਃ ੫) "ਭਿੰਣੀਰੈਣਿ ਜਿਨਾ ਮਨਿ ਚਾਉ." (ਵਾਰ ਆਸਾ) ੩. ਨਿਰਵਿਕਾਰ ਜ਼ਿੰਦਗੀ.