Meanings of Punjabi words starting from ਇ

ਇੱਕ (ਅਦੁਤੀ ਕਰਤਾਰ) ਦੇ. "ਇਕਿ ਸਦਾ ਇਕਤੈ ਰੰਗਿ ਰਹਹਿ." (ਵਾਰ ਵਡ ਮਃ ੩)#੨. ऐकत. ਏਕਤ. ਵਯ- ਇੱਕ ਪਾਸੇ। ੩. ਇੱਕ ਪੱਖ ਵਿੱਚ। ੪. ਪ੍ਰਥਮ. ਪਹਿਲਾਂ.


ਕ੍ਰਿ. ਵਿ- ਏਕਤ੍ਰ. ਇੱਕ ਅਸਥਾਨ ਵਿੱਚ। ੨. ਇਕੱਠੇ. "ਹੋਇ ਇਕਤ ਮਿਲਹੁ ਮੇਰੇ ਭਾਈ." (ਬਸੰ ਮਃ ੫)


ਕ੍ਰਿ. ਵਿ- ਇੱਕ ਜਗਾ. ਇਕ ਅਸਥਾਨ ਵਿੱਚ. "ਇਕਥੈ ਗੁਪਤੁ ਪਰਗਟੁ ਹੈ ਆਪੇ." (ਮਾਰੂ ਸੋਲਹੇ ਮਃ ੩)


ਵਿ- ਇੱਕ ਸ੍ਵਾਸ ਵਾਲਾ, ਸ੍ਵਾਸ ਭਰ ਹੈ ਜਿਸ ਦਾ ਜੀਵਨ. ਭਾਵ ਇਹ ਕਿ ਜਿਸ ਨੂੰ ਅੰਦਰੋਂ ਬਾਹਰ ਗਏ ਸ੍ਵਾਸ ਦਾ ਮੁੜ ਆਉਣ ਦਾ ਭਰੋਸਾ ਨਹੀਂ "ਹਮ ਆਦਮੀ ਹਾਂ ਇਕਦਮੀ." (ਧਨਾ ਮਃ ੧)


ਇੱਕ ਵਾਰ. ਦੇਖੋ, ਏਕਦਾ. "ਓਅੰਕਾਰ ਕਹਿਂ ਇਕਦਾ ਕਹਾ." (ਪਾਰਸਾਵ)


ਵਿ- ਅਦੁਤੀ ਦਾਨ. "ਤੂ ਸਭਨਾ ਕਰਹਿ ਇਕਦਾਤ." (ਧਨਾ ਮਃ ੪) ੨. ਇੱਕੋ ਜੇਹੀ ਦਾਤ. ਤੁੱਲ ਦਾਨ.


ਵਾ- ਇੱਕ ਤੋਂ ਇੱਕ- ਏਕ ਸੇ ਏਕ. "ਇਕਦੂ ਇਕਿ ਚੜੰਦੀਆ." (ਸੂਹੀ ਮਃ ੧. ਕੁਚਜੀ)


ਸਰਵ- ਕੋਈ ਇੱਕ ਕਤਿਪਯ। ੨. ਇੱਕ ਨੇ. ਵਿਰਲੇ ਨੇ. "ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ." (ਸ. ਫਰੀਦ)


ਅ਼. [اِکفاء] ਸੰਗ੍ਯਾ- ਮਾਇਲ ਕਰਨ ਦੀ ਕ੍ਰਿਯਾ। ੨. ਹੋਰ ਵੱਲੋਂ ਮੋੜਕੇ ਆਪਣੀ ਵੱਲ ਝੁਕਾ ਲੈਣਾ. "ਜਨ ਨਾਨਕ ਹਰਿ ਪ੍ਰਭੁ ਇਕਫਾ." (ਪ੍ਰਭਾ ਮਃ ੪) ੨. ਇੱਕ ਭਯਾ (ਹੋਇਆ)