Meanings of Punjabi words starting from ਉ

ਕ੍ਰਿ- (ਉਤ- ਖਨਨ) ਪੁੱਟਣਾ. ਖੋਦਣਾ. "ਖਾਣ ਉੱਖਣ ਕਢ ਆਣ ਦੇ ਨਿਰਮੋਲਕ ਹੀਰਾ." (ਭਾਗੁ)


ਕ੍ਰਿ- ਖੱਲ ਲਾਹੁਣੀ. ਚਮੜਾ ਉਤਾਰਨਾ. "ਕੁਹਿ ਕੁਹਿ ਖੱਲ ਉੱਖਲ ਵਿਣੱਸੀ." (ਭਾਗੁ)


ਸੰ. ਉਲੂਖਲ. ਸੰਗ੍ਯਾ- ਆਕਾਸ਼ ਵੱਲ ਹੋਵੇ ਮੁਖ ਜਿਸ ਦਾ. ਕਾਠ ਅਥਵਾ ਪੱਥਰ ਦਾ ਇੱਕ ਡੂੰਘਾ ਬਰਤਨ, ਜਿਸ ਵਿੱਚ ਅੰਨ ਪਾ ਕੇ ਮੂਹਲੇ ਨਾਲ ਛੜੀਦਾ ਹੈ। ੨. ਇੰਦ੍ਰੀਆਂ ਦੇ ਗੋਲਕ. "ਨਉ ਉਖਲ." (ਭਾਗੁ ੨੯- ੧੦) ਨੌ ਸ਼ਰੀਰ ਦੇ ਦ੍ਵਾਰ। ੩. ਉੱਖਲ (ਗੋਲਕ) ਵਿੱਚ ਰਹਿਣ ਵਾਲੀ ਇੰਦ੍ਰੀ (ਇੰਦ੍ਰਿਯ) ਉੱਖਲੀ.¹ "ਨਉ ਉਖਲ ਵਿੱਚ ਉਖਲੀ." (ਭਾਗੁ


ਕ੍ਰਿ- ਨਿਰਮੂਲ ਹੋਣਾ। ੨. ਥਾਂਉਂ ਤੋਂ ਹਿੱਲਣਾ।


ਦੇਖੋ, ਊਖਾ ੩। ੨. ਡਿੰਗ. ਰਾਤ੍ਰਿ. ਰਾਤ.