Meanings of Punjabi words starting from ਊ

ਸੰ. अपृर्ण-. ਅਪੂਣ. ਵਿ- ਨਾਮੁਕੰਮਲ. ਜੋ ਪੂਰਾ ਨਹੀਂ। ੨. ਘੱਟ. ਕਮ. ਨ੍ਯੂਨ. "ਜਨ ਊਰਾ, ਤੂ ਪੂਰਾ" (ਸਾਰ ਨਾਮਦੇਵ) "ਤੂ ਪੂਰਾ ਹਮ ਊਰੇ ਹੋਛੇ." (ਸੋਰ ਮਃ ੧) ੩. ਮੂਰਖ. ਵਿਦ੍ਯਾਹੀਨ। ੪. ਦੇਖੋ, ਊ ਅਤੇ ਰਾ. ਫ਼ਾ [اوُرا] ਉਸ ਤਾਂਈਂ ਉਸ ਨੂੰ.


ਨਾ ਪੂਰੀ. ਦੇਖੋ, ਊਰਾ ੧. "ਅਵਰ ਸਗਲ ਬਿਧਿ ਊਰੀ" (ਸਾਰ ਮਃ ੫)#ਊਲਖਾ. ਅ਼ [الخائ] ਇਲਖ਼ਾਇ ਵਿ- ਉਦਾਰ. ਦਾਨੀ. "ਲਖ ਤੀਰਥ ਲਖ ਊਲਖਾ." (ਭਾਗੁ)


ਵਿ- ਬੇਮੇਲ. ਬਿਨਾ ਸਿਰ ਪੈਰ. ਬਿਨਾ ਪ੍ਰਕਰਣ.


ੳ- ਅੱਖਰ ਦੀ ਧੁਨਿ. ਊੜੇ ਦਾ ਉੱਚਾਰਣ. ਉਕਾਰ. "ਊੜੈ ਉਪਮਾ ਤਾਂਕੀ ਕੀਜੈ." (ਆਸਾ- ਪੱਟੀ ਮਃ ੧)


ਸੰਗ੍ਯਾ- ਨੀਂਦਰ. ਨਿਦ੍ਰਾ. "ਚਉਥੈ ਆਈ ਊਂਘ." (ਵਾਰ ਮਾਝ ਮਃ ੧) "ਰਾਤੀ ਊਂਘੈ ਦਬਿਆ." (ਵਾਰ ਗਉ ੧. ਮਃ ੪) ੨. ਦਿਸ਼ਾ. ਤਰਫ਼.


ਕ੍ਰਿ- ਊਂਘਣਾ. ਉੱਨਿਦ੍ਰਿਤ ਹੋਣਾ। ੨. ਬੈਲ ਦਾ ਊਂ- ਘਾਂ- ਐਸਾ ਸ਼ਬਦ ਕਰਨਾ. ਬੜ੍ਹਕਨਾ. ਦੇਖੋ, ਜਟਾਵਲਾ.