Meanings of Punjabi words starting from ਠ

ਇੱਕ ਪਿੰਡ, ਜੋ ਜਿਲਾ ਤਸੀਲ ਅੰਬਾਲਾ ਵਿੱਚ ਹੈ. ਇੱਥੇ ਸ਼੍ਰੀ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ.


ਦੇਖੋ, ਦੋਜ.


ਵਿ- ਸੀਤਲ. ਦੇਖੋ, ਠਰਣਾ. "ਹੋਈ ਸਿਸਟਿ ਠਰੁ." (ਵਾਰ ਸਾਰ ਮਃ ੫) "ਅਗਨਿ ਬੁਝੀ ਠਰੁ ਸੀਨਾ ਹੇ." (ਮਾਰੂ ਸੋਲਹੇ ਮਃ ੧)


ਵਿ- ਠਰਿਆ ਹੋਇਆ. ਸੀਤਲ. "ਹਰਿ ਜਪਿ ਭਈ ਠਰੂਰੇ." (ਮਾਝ ਅਃ ਮਃ ੫) ੨. ਸੰਗ੍ਯਾ- ਹਿਮਾਲਯ. "ਜਿਤੁ ਸੁ ਹਾਥ ਨ ਲਭਈ ਤੂ ਓਹੁ ਠਰੂਰੁ." (ਵਾਰ ਰਾਮ ੩) ੩. ਸ਼ਾਂਤਮਨ. ਜਿਸ ਦਾ ਦਿਲ ਠੰਢਾ ਹੈ.