Meanings of Punjabi words starting from ਧ

ਵਿ- ਧਨ ਦੇਣ ਵਾਲਾ. ਉਦਾਰ। ੨. ਸੰਗ੍ਯਾ- ਦੇਵਤਿਆਂ ਦਾ ਖ਼ਜ਼ਾਨਚੀ ਕੁਬੇਰ। ੩. ਖ਼ਜ਼ਾਨਚੀ. ਕੋਸ਼ਪਾਲ। ੪. ਰਾਜਾ. ਬਾਦਸ਼ਾਹ.


ਵਿ- ਧਨੀਆਂ ਵਿੱਚੋਂ ਮਹਾ ਧਨੀ. "ਤੁਮ ਧਨਧਨੀ ਉਦਾਰ ਤਿਆਗੀ." (ਬਿਲਾ ਕਬੀਰ)


ਧਨ ਅਤੇ ਅੰਨ. ਨਕ਼ਦੀ ਅਤੇ ਖਾਨ ਪਾਨ ਦੀ ਸਾਮਗ੍ਰੀ.


ਧਨ ਅਤੇ ਘਰ। ੨. ਦੌਲਤ ਅਤੇ ਖ਼ਾਨਦਾਨ.


ਸੰ. धन्विन. ਧਨ੍ਵੀ. ਵਿ- ਧਨੁਸ ਹੈ ਜਿਸ ਪਾਸ। ੨. ਸੰਗ੍ਯਾ- ਧਨੁਸਵਾਲੀ ਸੈਨਾ. (ਸਨਾਮਾ)


ਸੰਗ੍ਯਾ- ਕੁਬੇਰ। ੨. ਸ਼ਾਹੂਕਾਰ। ੩. ਦੌਲਤਮੰਦ। ੪. ਰਾਜਾ। ੫. ਦੇਖੋ, ਧਨਪਿਰ.


ਸੰਗ੍ਯਾ- ਧਨੀ. ਧਨਵਾਨ. ਦੌਲਤਮੰਦ. ਧਨਪਤਿ. "ਧਨਪਾਤੀ ਵਡ ਭੂਮੀਆ." (ਸ੍ਰੀ ਮਃ ੫) ੨. ਕੁਬੇਰ. "ਧਨਪਾਤੀ ਜਾਨੁਕ ਪੁਰਹੂਤਾ." (ਗੁਵਿ ੧੦)


ਵਿ- ਧਨ ਦਾ ਰਾਖਾ। ੭. ਸੰਗ੍ਯਾ- ਕੁਬੇਰ.


ਧਨਿਕਾ (ਦੁਲਹਨ) ਅਤੇ ਪ੍ਰਿਯ (ਦੁਲਹਾ). ਲਾੜੀ ਲਾੜਾ.