Meanings of Punjabi words starting from ਮ

ਅ਼. [مصروُف] ਵਿ- ਸਰਫ਼ (ਲੱਗਾ) ਹੋਇਆ. ਧ੍ਯਾਨਪਰਾਇਣ. ਮਸ਼ਗੂਲ.


ਅ਼. [مسروُر] ਵਿ- ਸਰੂਰ (ਖ਼ੁਸ਼ੀ) ਸਹਿਤ. ਮਸ੍ਤ। ੨. ਖ਼ੁਸ਼. ਆਨੰਦ। ੩. ਜਿਸ ਨੂੰ ਨਸ਼ੇ ਦੀ ਖ਼ੁਮਾਰੀ ਹੋਈ ਹੈ.


ਦੇਖੋ, ਮਸਲਾ। ੨. ਅ਼. [مشل] ਸੰਗ੍ਯਾ- ਮਿਸਾਲ. ਦ੍ਰਿਸ੍ਟਾਂਤ। ੩. ਦੇਖੋ, ਮਸਾਲ। ੪. ਮਸਲਨਾ ਕ੍ਰਿਯਾ ਦਾ ਅਮਰ. "ਡਾਰੋ ਮਸਲ ਮਸ਼ਕ ਜਿਮਿ ਸ਼ਤ੍ਰੂਨ." (ਸਲੋਹ)


ਅ਼. [مصلحت] ਸੰਗ੍ਯਾ- ਸਲਹ਼ (ਠੀਕ ਹੋਣ) ਦਾ ਭਾਵ। ੨. ਸਲਾਹ ਮੰਤ੍ਰ। ੩. ਕ੍ਰਿਪਾ। ੪. ਭਲਾਈ. ਨੇਕੀ.


ਫ਼ਾ. [مسعلچی] ਸੰਗ੍ਯਾ- ਮਸ਼ਅ਼ਲ (ਮਸਾਲ) ਮਚਾਉਣ ਜਾਂ ਫੜਨ ਵਾਲਾ. ਦੇਖੋ, ਮਸ਼ਅ਼ਲਕਸ਼.


[مصلحت] ਮਸਲਹ਼ਤ (ਨੇਕ ਸਲਾਹ) ਦੇਣ ਵਾਲਾ. ਮਸਲਹਤੀ. ਮੰਤ੍ਰੀ. ਦੇਖੋ, ਮਸਲਹਤ.


"ਤੂੰ ਹੈ ਮਸਲਤਿ ਤੂੰ ਹੈ ਨਾਲਿ." (ਗਉ ਮਃ ੫) ੨. ਨੇਕ ਸਲਾਹ. ਉੱਤਮ ਮੰਤ੍ਰ "ਬੀਓ ਪੂਛਿ ਨ ਮਸਲਤਿ ਧਰੈ." (ਗੌਂਡ ਮਃ ੩) [مشورت] ਮਸ਼ਵਰਤ. "ਅਬ ਮਸਲਤਿ ਮੋਹਿ ਮਿਲੀ ਹਦੂਰਿ." (ਆਸਾ ਮਃ ੫)


ਮਸਲਹ਼ਤ ਦੇਣ ਵਾਲਾ. ਸਲਾਹਕਾਰ ਮੰਤ੍ਰ ਦੇਣ ਵਾਲਾ. ਮੰਤ੍ਰੀ ਦੇਖੋ, ਮਸਲਹਤ. "ਹਰਿ ਇਕੇ ਮੇਰਾ ਮਸਲਤੀ." (ਵਾਰ ਰਾਮ ੨. ਮਃ ੫)