Meanings of Punjabi words starting from ਸ

ਸੰ. ਸ਼ਸ਼ਧਰ. ਸੰਗ੍ਯਾ- ਚਦ੍ਰਮਾ. "ਅੰਮ੍ਰਿਤ ਸਸੀਅ ਧੇਨੁ ਲਛਮੀ ਕਲਪਤਰੁ." (ਧਨਾ ਤ੍ਰਿਲੋਚਨ) "ਰਵਿ ਸਸੀਅਰ ਬੇਨਾਧਾ." (ਸਾਰ ਮਃ ੫)


(ਬਿਲਾ ਥਿਤੀ ਮਃ ੧) ਚੰਦ੍ਰਮਾ ਦਾ ਘਰ ਰਾਤ੍ਰੀ (ਅਵਿਦ੍ਯਾ), ਸੂਰ (ਆਤਮ ਗ੍ਯਾਨ)


ਦੇਖੋ, ਸਸੀਅਰ. "ਸਸੀਅਰੁ ਗਗਨਿ ਜੋਤਿ ਤਿਹੁ ਲੋਈ." (ਬਿਲਾ ਥਿਤੀ ਮਃ ੧) ਸ਼ਾਂਤਰੂਪ ਆਤਮਾ ਜੋ ਦਿਮਾਗ ਵਿੱਚ ਨਿਸ਼ਚੇ ਕੀਤਾ ਹੈ.


ਸੰ. श्वश्रु ਸ਼੍ਵਸ੍ਰੁ. ਸੰਗ੍ਯਾ- ਸ਼੍ਵਸ਼ੁਰ (ਸਹੁਰੇ) ਦੀ ਇਸਤ੍ਰੀ. ਵਹੁਟੀ ਦੀ ਮਾਂ. "ਸਸੁ ਵਿਰਾਇਣਿ." (ਵਾਰ ਰਾਮ ੨. ਮਃ ੫) ਦੇਖੋ, ਵਿਰਾਇਣਿ.


ਸੰ. श्वशुर ਸ਼੍ਵਸ਼ੁਰ. ਆਸ਼ੁ- ਅਸ਼. ਜੋ ਆਸ਼ੁ (ਛੇਤੀ) ਅਸ਼ੁ (ਫੈਲ ਜਾਂਦਾ ਹੈ). ਭਾਵ- ਆਦਰ ਲਾਇਕ ਹੁੰਦਾ ਹੈ. ਸਹੁਰਾ. ਵਹੁਟੀ ਦਾ ਪਿਤਾ.


ਸੰਗ੍ਯਾ- ਸ੍ਵਸ਼ੁਰ (ਸਹੁਰੇ) ਦਾ ਆਲਯ (ਘਰ). ਵਹੁਟੀ ਦੇ ਪਿਉਕੇ. "ਸਸੁਰੈ ਪੇਈਐ ਤਿਸੁ ਕੰਤ ਕੀ." (ਮਾਝ ਮਃ ੫. ਦਿਨਰੈਣ) ਭਾਵ- ਲੋਕ ਪਰਲੋਕ ਵਿੱਚ.