Meanings of Punjabi words starting from ਜ

ਵਿ- ਜਟਿਤ. ਜੜਾਉ ਵਾਲੀ. "ਧਰਣਿ ਸੁਵੰਨੀ ਖੜ ਰਤਨ ਜੜਾਵੀ." (ਵਾਰ ਗਉ ੨. ਮਃ ੫) ਘਾਸਰੂਪ ਰਤਨ ਨਾਲ ਜੜੀ ਹੋਈ.


ਵਿ- ਜਟਿਤ. ਜੜਿਆ ਹੋਇਆ. ਜੜਾਊ.


ਸੰਗ੍ਯਾ- ਬੂਟੀ। ੨. ਦੇਖੋ, ਜੜਨਾ.


ਸੰਗ੍ਯਾ- ਰਤਨ ਜੜਨ ਵਾਲਾ ਕਾਰੀਗਰ. ਦੇਖੋ, ਜੜਾਵ। ੨. ਜੀਂਦ ਦੇ ਜੱਟਾਂ ਦੀ ਇੱਕ ਜਾਤੀ, ਜੋ ਪੰਜ ਗੋਤਾਂ ਵਿੱਚ ਵੰਡੀ ਹੋਈ ਹੈ- ਰੰਗੀ, ਜੜੀਆ, ਬੇਰੀਆ, ਝਾੜੀ ਅਤੇ ਖਿਚਰ.


ਦੇਖੋ, ਜਡ ਅਤੇ ਜੜ.


ਵਿ- ਜਟਿਤ. ਜੜਿਆ ਹੋਇਆ। ੨. ਸੰਗ੍ਯਾ ਜੜਾਉ. ਜੜਨ ਦਾ ਭਾਵ.