Meanings of Punjabi words starting from ਦ

ਦਾਰੁ (ਲੱਕੜ) ਦੀ ਪੁੱਤਲਿਕਾ. ਕਠ ਪੁਤਲੀ.


ਅ਼. [داراُلخِلافت] ਸੰਗ੍ਯਾ- ਖ਼ਲੀਫ਼ਾ ਦਾ ਸਦਰ ਅਸਥਾਨ. ਰਾਜਧਾਨੀ. ਜਦ ਤੋਂ ਬਾਦਸ਼ਾਹ ਆਪਣੇ ਤਾਈਂ ਖ਼ਲੀਫ਼ਾ ਕਹਾਉਣ ਲੱਗੇ, ਤਦ ਤੋਂ ਰਿਆਸਤ ਦੇ ਸਦਰ ਦਾ ਇਹ ਨਾਉਂ ਹੋਇਆ.


ਵਿ- ਦਾਰਣ ਕਰਤਾ. ਵਿਦਾਰਕ. "ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਰਿਓ." (ਬੰਸ ਮਃ ੪) ਗੁਰੂ ਨੇ ਸਬਦ ਰੂਪ ਅੰਕੁਸ਼, ਜੋ ਮਸਤ ਹਾਥੀ ਦੇ ਸਿਰ ਨੂੰ ਵਿੰਨ੍ਹਣ ਵਾਲਾ ਹੈ, ਸਿਰ ਤੇ ਰੱਖਿਆ. "ਸਭ ਅਉਖਧ ਦਾਰੂ ਲਾਇ ਜੀਉ." (ਆਸਾ ਛੰਤ ਮਃ ੪) ਰੋਗਵਿਦਾਰਕ ਸਭ ਦਵਾਈਆਂ ਇਸਤਾਮਾਲ ਕਰਕੇ। ੨. ਦੇਖੋ, ਦਾਰੁ। ੩. ਫ਼ਾ. [داروُ] ਸੰਗ੍ਯਾ- ਦਵਾ. ਔਖਧ. "ਹਰਿ ਹਰਿ ਨਾਮ ਦੀਓ ਦਾਰੂ." (ਸੋਰ ਮਃ ੫) "ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ." (ਵਾਰ ਗਉ ੧. ਮਃ ੫) ੪. ਸ਼ਰਾਬ. ਮਦਿਰਾ. "ਦੀਖਿਆ ਦਾਰੂ ਭੋਜਨ ਖਾਇ." (ਰਾਮ ਮਃ ੧) ੫. ਬਾਰੂਦ. "ਦਾਰੂ ਸੁ ਦੋਸ ਹੁਤਾਸਨ ਭਾ." (ਗੁਪ੍ਰਸੂ)


ਡਿੰਗ. ਸੰਗ੍ਯਾ- ਦਾਰੂ (ਸ਼ਰਾਬ) ਬਣਾਉਣ ਵਾਲਾ ਕਲਾਲ। ੨. ਬਾਰੂਦਸਾਜ਼.


ਤੇੜ. ਦਰਜ. ਦੇਖੋ, ਦਰੇਰ. "ਮੁਖੰ ਦੇਖਕੈ ਚੰਦ ਦਾਰੇਰ ਖਾਈ." (ਰਾਮਾਵ)