ਵਪੁ (ਸ਼ਰੀਰ) ਦੇ ਨਾਸ਼ ਕਰਨ ਵਾਲੀ, ਵਿਸ. (ਸਨਾਮਾ)
nan
ਵਿ- ਵਪੁ (ਦੇਹ) ਰਹਿਤ। ੨. ਭਾਵ- ਪ੍ਰੇਤ। ੩. ਵਪੁ (ਸੁੰਦਰਤਾ) ਰਹਿਤ. ਕੁਰੂਪ। ੪. ਭਾਵ- ਅਸਭ੍ਯ. ਘਂਵਾਰ। ੫. ਅਨਾਥ. ਦੀਨ. ਬੇਚਾਰਾ. "ਭਾਗ ਬਡੋ ਬਪੁਰਾ ਕੋ ਰੇ." (ਗਉ ਕਬੀਰ) "ਹੁਕਮ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ." (ਸ੍ਰੀ ਅਃ ਮਃ ੩)
ਫ਼ਾ. [بفت] ਵਿ- ਬੁਣਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਜ਼ਰਬਫ਼ਤ (ਜ਼ਰੀ ਨਾਲ ਬੁਣਿਆ ਹੋਇਆ). ਦੇਖੋ, ਬਾਫ਼ਤਨ.
ਦੇਖੋ, ਵਫਾ। ੨. ਸਿਰ ਦੀ ਸਿੱਕਰੀ. ਖ਼ੁਸ਼ਕੀ ਕਾਰਣ ਸਿਰ ਦੀ ਉਚੜੀ ਹੋਈ ਖੱਲ (dandruff)
nan
ਕ੍ਰਿ- ਵਾਸਪ (ਭਾਪ) ਸਹਿਤ ਹੋਣਾ. ਫੁੱਲਣਾ. ਗਰਵ ਕਰਨਾ. ਸ਼ੇਖ਼ੀ ਮਾਰਨੀ. ਹੰਕਾਰ ਨਾਲ ਫੁੱਲਣਾ. "ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ." (ਤਿਲੰ ਮਃ ੪) ੨. ਸਿੰਧੀ ਬਫਾਣ. ਸੁਫਨੇ ਵਿੱਚ ਬੁਰੜਾਉਣਾ। ੩. ਬਕਬਾਦ.
ਸੰਗ੍ਯਾ- ਵਾਸਪ (ਭਾਪ) ਲੈਣ ਦੀ ਕ੍ਰਿਯਾ. ਕਿਸੇ ਦਵਾਈ ਜਾਂ ਜਲ ਆਦਿਕ ਦੀ ਭਾਫ ਲੈਣੀ.
ਸੰਗ੍ਯਾ- ਬਾਬਾ. ਬਜ਼ੁਰਗ. ਪਿਤਾ. ਦਾਦਾ.
ਅਨੁ. ਸੰਗ੍ਯਾ- ਸ਼ੇਰ ਦੀ ਗਰਜ. ਭਭਕ. "ਬਨ ਮੇ ਜਨੁ ਬਾਘਬਚਾ ਬਬਕੰ." (ਵਿਚਿਤ੍ਰ) ਦੇਖੋ, ਬੁੱਕਣਾ.