Meanings of Punjabi words starting from ਭ

ਭਿੰਨੀ ਰੈਣ ਵਿੱਚ. ਦੇਖੋ, ਭਿੰਨੀ ਰੈਨੜੀ.


ਦੇਖੋ, ਭਿੰਨ.


ਦੇਖੋ, ਭਿੰਭਰ.


ਜੰਮੂ ਦੇ ਰਾਜ ਦਾ ਇੱਕ ਪਹਾੜੀ ਇਲਾਕਾ ਅਤੇ ਉਸਦੀ ਤਸੀਲ ਦਾ ਨਗਰ. ਇਸ ਦਾ ਉੱਚਾਰਣ ਭਿੰਬਰ ਭੀ ਹੈ. "ਨ੍ਰਿਭੈ ਭਿੰਭਰੀ ਕਾਸ਼ਮੀਰੀ ਕੰਧਾਰੀ." (ਪਾਰਸਾਵ) ੨. ਗੁਜਰਾਤ ਜਿਲੇ ਦਾ ਇੱਕ ਦਰਿਆ। ੩. ਵਿ- ਭੈ ਨਾਲ ਭਰਿਆ ਹੋਇਆ। ੪. ਡਰਾਉਣਾ ਭਯੰਕਰ ਹੈ. "ਗਿਰੇ ਭਿੰਭਰ ਬਸੁਧਾ ਪਰ." (ਪਾਰਸਾਵ)


ਵਿ- ਡਰਾਉਣਾ. ਭੈ ਨਾਲ ਭਰਨ ਵਾਲਾ.


ਭਿੰਭਰ ਦਾ ਵਸਨੀਕ. ਦੇਖੋ, ਭਿੰਭਰ ੧.


ਭੈ ਨਾਲ ਭਰਨ ਵਾਲੀ ਡਰਾਉਣਵਾਲੀ. "ਭਿੰਭਰੀਆ ਭੀਮਾ ਭੂਪੇਸੀ." (ਦੱਤਾਵ)


ਵ੍ਯ- ਅਪਿ. ਅਪਰੰਚ. "ਭੀ ਸੋ ਸਤੀਆ ਜਾਣੀਅਨ੍ਹਿ, ਸੀਲ ਸੰਤੋਖਿ ਰਹੰਨ੍ਤਿ." (ਮਃ ੩. ਵਾਰ ਸੂਹੀ) ੨. ਨਿਸ਼ਚਯ. ਹੀ "ਤਾਰੇਦੜੋ ਭੀ ਤਾਰਿ." (ਮਃ ੫. ਵਾਰ ਮਾਰੂ ੨) ਤਾਰੂ (ਤੈਰਾਕ) ਹੀ ਦੂਜੇ ਨੂੰ ਤਾਰ ਸਕਦਾ ਹੈ। ੩. ਯਦਿ. ਜੇ. "ਸਤਿਗੁਰ ਕੈ ਭਾਣੈ ਭੀ ਚਲਹਿ, ਤਾ ਦਰਗਹ ਪਾਵਹਿ ਮਾਣੁ." (ਮਃ ੩. ਵਾਰ ਸੋਰ) ੪. ਤਥਾਪਿ. ਤਾਹਮ ਜੇ ਭੁਲੀ ਜੇ ਚੁਕੀ ਸਾਈਂ, ਭੀ ਤਹਿੰਜੀ ਕਾਢੀਆ." (ਸੂਹੀ ਅਃ ਮਃ ੫) ੫. ਭੂਤ ਕਾਲ ਬੋਧਕ. ਭਇਆ. "ਹੇ ਅਪਰੰਪਰ ਹਰਿ ਹਰੇ, ਹਹਿ ਭੀ ਹੋਵਨਹਾਰ." (ਬਾਵਨ) ੬. ਅਤੇ. ਅਰੁ. "ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ." (ਵਾਰ ਆਸਾ) ੭. ਸੰ. ਭੀ. ਧਾ- ਡਰਨਾ, ਭੈ ਕਰਨਾ। ੮. ਸੰਗ੍ਯਾ- ਡਰ. ਭੈ.


ਸੰ. ਭੀਸਮ. ਵਿ- ਭਯਾਵਨਾ. ਡਰਾਉਣਾ। ੨. ਸੰਗ੍ਯਾ- ਸ਼ਿਵ। ੩. ਮੌਤ. ਮ੍ਰਿਤ੍ਯੁ। ੪. ਰਾਜਾ ਸ਼ਾਂਤਨੁ ਦਾ ਪੁਤ੍ਰ ਦੇਵਵ੍ਰਤ, ਜੋ ਗੰਗਾ ਦੇ ਉਦਰ ਤੋਂ ਸੀ.¹ ਰਾਜਾ ਸ਼ਾਂਤਨੁ ਨੇ ਬੁਢਾਪੇ ਵਿੱਚ ਧੀਵਰਪੁਤ੍ਰੀ ਸਤ੍ਯਵਤੀ (ਮਤਸ੍ਯੋਦਰੀ) ਦੇ ਰੂਪ ਤੇ ਮੋਹਿਤ ਹੋਕੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ, ਪਰ ਸਤ੍ਯਵਤੀ ਦੇ ਮਾਪਿਆਂ ਨੇ ਆਖਿਆ ਕਿ ਰਾਜਤਿਲਕ ਤਾਂ ਦੇਵਵ੍ਰਤ ਨੂੰ ਹੀ ਮਿਲਣਾ ਹੈ, ਇਸ ਲਈ ਸਾਡੀ ਪੁਤ੍ਰੀ ਦੇ ਲੜਕਿਆਂ ਨੂੰ ਕੀ ਲਾਭ ਪ੍ਰਾਪਤ ਹੋਸਕੇਗਾ? ਪਿਤਾ ਦੀ ਮਨੋਕਾਮਨਾ ਪੂਰੀ ਕਰਨ ਲਈ ਦੇਵਵ੍ਰਤ ਨੇ ਸਤ੍ਯਵਤੀ ਦੇ ਮਾਪਿਆਂ ਨਾਲ ਪ੍ਰਤਿਗ੍ਯਾ ਕੀਤੀ ਕਿ ਨਾ ਮੈ ਰਾਜਗੱਦੀ ਤੇ ਬੈਠਾਂਗਾ ਨਾ ਆਪ ਵਿਆਹ ਕਰਕੇ ਕੋਈ ਸੰਤਾਨ ਉਤਪੰਨ ਕਰਾਂਗਾ, ਇਸ ਪੁਰ ਉਸ ਦਾ ਨਾਮ ਭੀਸਮ² ਹੋਇਆ, ਅਰ ਸ਼ਾਂਤਨੁ ਦਾ ਵਿਆਹ ਸਤ੍ਯਵਤੀ ਨਾਲ ਹੋਗਿਆ ਜਿਸ ਦੇ ਪੇਟੋਂ ਦੋ ਪੁਤ੍ਰ (ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ) ਹੋਏ. ਸ਼ਾਂਤਨੁ ਦੇ ਚਲਾਣਾ ਕਰਨ ਪਿੱਛੋਂ ਭੀਸਮ ਨੇ ਵਡੇ ਪੁਤ੍ਰ ਚਿਤ੍ਰਾਂਗਦ ਨੂੰ ਰਾਜਤਿਲਕ ਦਿੱਤਾ, ਪਰ ਉਹ ਥੋੜੇ ਦਿਨਾਂ ਵਿੱਚ ਹੀ ਇੱਕ ਲੜਾਈ ਅੰਦਰ ਮਰਗਿਆ. ਉਸ ਤੋਂ ਉਪਰੰਤ ਵਿਚਿਤ੍ਰਵੀਰਯ ਰਾਜ ਕਰਨ ਲੱਗਾ ਅਤੇ ਭੀਸਮ ਉਸ ਦਾ ਸਰਪਰਸਤ ਬਣਿਆ. ਆਪਣੀ ਭੁਜਾ ਦੇ ਬਲ ਨਾਲ ਜਿੱਤਕੇ ਭੀਸਮ ਨੇ ਕਾਸ਼ੀ ਦੇ ਰਾਜੇ ਦੀਆਂ ਦੋ ਪੁਤ੍ਰੀਆਂ ਅੰਬਿਕਾ ਅਤੇ ਅੰਬਾਲਿਕਾ ਦਾ ਵਿਆਹ ਵਿਚਿਤ੍ਰਵੀਰਯ ਨਾਲ ਕੀਤਾ. ਪਰ ਵਿਚਿਤ੍ਰਵੀਰਯ ਰੋਗੀ ਹੋਕੇ ਬਿਨਾ ਸੰਤਾਨ ਹੀ ਮਰਗਿਆ. ਭੀਸਮ ਨੇ ਆਪਣੀ ਭਾਈ ਕ੍ਰਿਸਨ ਦਨਐਪਾਯਨ (ਵ੍ਯਾਸ) ਨੂੰ ਸੰਦਕੇ, ਜੋ ਕਿ ਪਰਾਸ਼ਰ ਦੇ ਵੀਰਯ ਤੋਂ ਸਤ੍ਯਵੰਤੀ ਦੇ ਉਦਰੋਂ (ਵਿਆਹ ਹੋਣ ਤੋਂ ਪਹਿਲਾਂ ਹੀ) ਜੰਮਿਆ ਸੀ, ਦੋਹਾਂ ਵਿਧਵਾ ਭਰਜਾਈਆਂ ਤੋਂ ਨਿਯੋਗਰੀਤਿ ਨਾਲ ਦੋ ਪੁਤ੍ਰ ਪੈਦਾ ਕਰਾਏ. ਇਹ ਦੋ ਪੁਤ੍ਰ ਧ੍ਰਿਤਰਾਸਟ੍ਰ ਅਤੇ ਪਾਂਡੁ ਸਨ.#ਭੀਸਮ ਨੇ ਇਨ੍ਹਾਂ ਦੇ ਪਾਲਨ ਅਤੇ ਵਿਦ੍ਯਾ ਦਾ ਯੋਗ ਪ੍ਰਬੰਧ ਕੀਤਾ. ਰਾਜ ਕਾਜ ਵਿੱਚ ਪੂਰੀ ਸਹਾਇਤਾ ਦਿੱਤੀ. ਕੌਰਵਾਂ ਅਤੇ ਪਾਂਡਵਾਂ ਦੋਹਾਂ ਦੀ ਸਰਪਰਸ੍ਤੀ ਭੀ ਉੱਤਮ ਰੀਤਿ ਨਾਲ ਨਿਬਾਹੀ. ਜਦ ਦੋਹਾਂ ਕੁਲਾਂ ਵਿੱਚ ਲੜਾਈ ਹੋਣ ਲੱਗੀ, ਤਦ ਭੀਸਮ ਨੇ ਮਿਲਾਪ ਲਈ ਬਹੁਤ ਯਤਨ ਕੀਤਾ, ਜੋ ਨਿਸਫਲ ਹੋਇਆ. ਜਦ ਯੁੱਧ ਆਰੰਭ ਹੋ ਹੀ ਗਿਆ, ਤਾਂ ਇਸ ਨੇ ਕੌਰਵਾਂ ਦਾ ਪੱਖ ਲਿਆ ਅਤੇ ਉਨ੍ਹਾਂ ਦੇ ਦਲ ਦਾ ਸੈਨਾਪਤਿ ਬਣਿਆ. ਲੜਾਈ ਦੇ ਦਸਵੇਂ ਦਿਨ ਇਹ ਅਰਜੁਨ ਦੇ ਸਾਮ੍ਹਣੇ ਹੋਇਆ. ਸ਼ਿਖੰਡੀ ਨੇ ਇਸ ਨੂੰ ਧੋਖੇ ਨਾਲ ਜ਼ਖ਼ਮੀ ਕੀਤਾ ਅਤੇ ਅਰਜੁਨ ਦੇ ਅਨੰਤ ਬਣ ਇਸ ਨੂੰ ਲੱਗੇ, ਏਥੋਂ ਤਕ ਕਿ ਇਸ ਦੇ ਸ਼ਰੀਰ ਤੋਂ ਦੋ ਉਂਗਲ ਭਰ ਥਾਂ ਭੀ ਜ਼ਖ਼ਮ ਤੋਂ ਬਗੈਰ ਨਾ ਰਹੀ. ਅਰ ਜਦੋਂ ਇਹ ਰਥ ਵਿੱਚੋਂ ਡਿੱਗਾ, ਤਾਂ ਤੀਰਾਂ ਤੇ ਹੀ ਟੰਗਿਆ ਰਿਹਾ. ਇਸ ਦਸ਼ਾ ਵਿੱਚ ਹੀ ੫੮ ਦਿਨ ਹੋਰ ਜਿਉਂਦਾ ਰਿਹਾ ਅਤੇ ਯੁਧਿਸ੍ਟਿਰ ਨੂੰ ਇਸ ਨੇ ਰਾਜਧਰਮ, ਆਪਦੇ ਧਰਮ ਅਤੇ ਮੋਕ੍ਸ਼੍‍ਧਰਮ ਦਾ ਉਪਦੇਸ਼ ਦਿੱਤਾ, ਜੋ ਮਹਾਭਾਰਤ ਦੇ ਸ਼ਾਂਤਿ ਪਰਵ ਵਿੱਚ ਵਿਸ੍ਤਾਰ ਨਾਲ ਹੈ. ਭੀਸਮ ਨੇ ਦ੍ਰਿੜ੍ਹਤਾ, ਉਪਕਾਰ ਅਤੇ ਭਾਣਾ ਮੰਨਣ ਦਾ ਪੂਰਾ ਸਬੂਤ ਦਿੱਤਾ ਅਰ ਆਪਣੀ ਜ਼ਿੰਦਗੀ ਤੇ ਕੋਈ ਦਾਗ ਨਹੀਂ ਲੱਗਣ ਦਿੱਤਾ.#ਕ੍ਰਿਸਨ ਜੀ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਮੈਂ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਸ਼ਸਤ੍ਰ ਨਹੀਂ ਫੜਾਂਗਾ, ਕੇਵਲ ਰੱਥ ਹੱਕਾਂਗਾ, ਭੀਸਮ ਨੇ ਪ੍ਰਣ ਕੀਤਾ ਕਿ ਮੈਂ ਸ਼ਸਤ੍ਰ ਫੜਾਕੇ ਛੱਡਾਂਗਾ, ਸੋ ਭੀਸਮ ਦੀ ਪ੍ਰਤਿਗ੍ਯਾ ਸੱਚੀ ਕਰਨ ਲਈ ਕ੍ਰਿਸਨ ਜੀ ਨੇ ਚਕ੍ਰ ਫੜਿਆ.


ਸੰ. ਭੀਸਮ੍‍ਕ੍ਹ੍ਹ. ਵਿਦਰਭ ਦਾ ਰਾਜਾ, ਜੋ ਕ੍ਰਿਸਨ ਜੀ ਦੀ ਪਟਰਾਨੀ ਰੁਕਮਿਣੀ ਦਾ ਪਿਤਾ ਸੀ.