Meanings of Punjabi words starting from ਮ

ਸੰ. मन्द्राज. ਭਾਰਤ ਦੇ ਦੱਖਣ ਵੱਲ ਦਾ ਇੱਕ ਪ੍ਰਸਿੱਧ ਸ਼ਹਿਰ, ਜੋ ਸਮੁੰਦਰ ਦੇ ਕਿਨਾਰੇ ਮਦਰਾਸ ਇਲਾਕੇ ਦੀ ਰਾਜਧਾਨੀ ਹੈ. ਇਹ ਸਨ ੧੬੩੯ ਵਿੱਚ ਅੰਗ੍ਰੇਜ਼ਾਂ ਨੇ ਆਬਾਦ ਕੀਤਾ ਹੈ, ਮਦਰਾਸ ਕਲਕੱਤੇ ਤੋਂ ੧੦੩੨ ਮੀਲ ਹੈ. ਇਸ ਦੀ ਆਬਾਦੀ ੫੨੨, ੯੫੧ ਹੈ. ਮਦਰਾਸ ਪ੍ਰਾਂਤ ਵਿੱਚ ੨੨ ਅੰਗ੍ਰੇਜ਼ੀ ਜਿਲੇ ਅਤੇ ਕਈ ਦੇਸੀ ਰਿਆਸਤਾਂ ਹਨ. ਰਕਬਾ ੧੪੨, ੦੦੦ ਵਰਗਮੀਲ ਅਤੇ ਵਸੋਂ ੪੨, ੫੦੦, ੦੦੦ ਹੈ. ਇਸ ਵਿੱਚ ਦ੍ਰਾਵਿੜ ਅਤੇ ਤੈਲੰਗ ਲੋਕ ਵਸਦੇ ਹਨ.


ਸੰਗ੍ਯਾ- ਮਦਿਰਾ. ਸ਼ਰਾਬ. ਨਸ਼ਾ. "ਪੀਓ ਮਦਰੋ ਧਨ ਮਤਵੰਤਾ." (ਸੂਹੀ ਮਃ ੫)


ਅ਼. [مداخِل] ਮਦਖ਼ਲ (ਪ੍ਰਵੇਸ਼ ਹੋਣ ਦਾ ਅਸਥਾਨ), ਉਸ ਦਾ ਬਹੁਵਚਨ। ੨. ਆਮਦਨੀ.


ਦੇਖੋ, ਮੈਦਾਨ.; ਜਾਣਾ. ਖ਼ਾ. ਕ੍ਰਿ- ਸੋਚ ਲਈ ਜਾਣਾ. ਮਲਤ੍ਯਾਗ ਲਈ ਜੰਗਲ ਜਾਣਾ.