ਰਾਜਾ- ਨਾ- ਆਇ. "ਜਬ ਲਗ ਰਾਜਾ ਨਾਇ." (ਚਰਿਤ੍ਰ ੨੦੪) ੨. ਰਾਜੇ ਨੂੰ ਝੁਕਾਕੇ
ਦੇਖੋ, ਰਾਜਨ ਅਤੇ ਰਾਜਾਨ। ੨. ਸੰ. ਰਾਜਨ੍ਯ. ਕ੍ਸ਼੍ਤ੍ਰਿਯ. ਸ਼ੂਰਵੀਰ. "ਪੰਚੇ ਸੋਹਹਿ ਦਰਿ ਰਾਜਾਨੁ." (ਜਪੁ) ਸਾਧੁਜਨ (ਗੁਰਮੁਖ) ਛਤ੍ਰੀ ਸਮਾਜ ਵਿੱਚ ਸ਼ੋਭਾ ਦਿੰਦੇ ਹਨ. ਭਾਵ- ਪ੍ਰਜਾਰਖ੍ਯਾ ਦਾ ਧਰਮ ਸਭ ਤੋਂ ਵਧਕੇ ਨਿਬਾਹੁਁਦੇ ਹਨ.
ਕਈ ਲੇਖਕਾਂ ਨੇ ਰਾਜਾ ਰਾਮਰਾਇ ਦਾ ਇਹ ਨਾਮ ਲਿਖ ਦਿੱਤਾ ਹੈ. ਦੇਖੋ, ਰਤਨਰਾਯ। ੨. ਇੱਕ ਖਤ੍ਰੀ ਸਿੱਖ, ਜੋ ਦਿੱਲੀ ਵਿੱਚ ਮਾਲੀ ਅਹੁਦੇਦਾਰ ਸੀ. ਇਹ ਮਾਤਾ ਸੁੰਦਰੀ ਜੀ ਦੀ ਤਨ ਮਨ ਧਨ ਤੋਂ ਸੇਵਾ ਕਰਦਾ ਰਿਹਾ। ੩. ਗਿਆਨੀਆਂ ਦਾ ਕਲਪਿਆ ਹੋਇਆ ਇੱਕ ਬਨਾਰਸ ਦਾ ਹਲਵਾਈ। ੪. ਮਰਹਟਾਪਤਿ ਸ਼ਿਵਾ ਜੀ ਦੇ ਨਾਬਾਲਗ ਪੋਤੇ ਸਾਹੋ ਜੀ ਦਾ ਚਾਚਾ ਅਤੇ ਸਰਪਰਸ੍ਤ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੇਵਕ ਰਾਜਪੂਤ, ਜੋ ਗੁਰੂ ਸਾਹਿਬ ਦੀ ਚਿਤਾ ਵਿੱਚ ਜਲਕੇ ਭਸਮ ਹੋਗਿਆ. ਦੇਖੋ, ਦਬਿਸਤਾਨੇ ਮਜਾਹਬ। ੬. ਸਭ ਦੇ ਪ੍ਰਕਾਸ਼ਣ ਵਾਲਾ ਪ੍ਰਕਾਸ਼ਰੂਪ ਕਰਤਾਰ. "ਰਾਜਾਰਾਮੁ ਮਉਲਿਆ ਅਨਤਭਾਇ." (ਬਸੰ ਕਬੀਰ) ੭. ਇੱਕ ਸਾਰਸ੍ਵਤ ਬ੍ਰਾਹਮਣ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਜਾਤੀ ਅਭਿਮਾਨ ਤੋਂ ਛੁਟਕਾਰਾ ਪਾ, ਆਤਮਗ੍ਯਾਨੀ ਹੋਇਆ. ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ. ਭਾਈ ਰਾਜਾਰਾਮ ਦੀ ਔਲਾਦ ਹੁਣ ਪਿੰਡ ਸੰਧਮਾ (ਜਿਲਾ ਜਲੰਧਰ) ਵਿੱਚ ਵਸਦੀ ਹੈ.
ਪ੍ਰਕਾਸ਼ਾਂ. ਸੋਭਾ ਦੇਵਾਂ। ੨. ਰੱਜਾਂ. ਤ੍ਰਿਪਤ ਹੋਵਾਂ. "ਜੇ ਭੁਖ ਦੇਹਿ, ਤ ਇਤਹੀ ਰਾਜਾਂ." (ਸੂਹੀ ਅਃ ਮਃ ੪)
ਦੇਖੋ, ਰਾਜੀ। ੨. ਸੰ. ਰਾਜ੍ਯੇ. ਰਾਜ੍ਯ ਮੇ. "ਸੋ ਸੁਖ ਰਾਜਿ ਨ ਲਹੀਐ." (ਗਉ ਕਬੀਰ)
ਦੇਖੋ, ਰਾਜੰਗਾ.
ਦੇਖੋ, ਰਾਜਕ ੩.
ਰਾਜ੍ਯ ਅਤੇ ਸੰਪਦਾ ਵਿੱਚ। ੨. ਰਾਜ੍ਯ ਅਤੇ ਵਿਭੂਤਿ ਵਾਸਤੇ। ੩. ਰਾਜ ਅਤੇ ਮਾਲ ਦਾ. "ਜੋਰੁ ਨ ਰਾਜਿ ਮਾਲਿ." (ਜਪੁ) ਦੇਖੋ, ਸੋਰ ੩.
ਦੇਖੋ, ਰਾਜੀਵ.
ਕਮਲਨਯਨ. ਦੇਖੋ, ਰਾਜੀਵਨੇਤ੍ਰ. "ਰਾਜਿਵਲੋਚਨ ਰਾਮਕੁਮਾਰ." (ਰਾਮਾਵ)
ਸੰ. ਰਾਜੇਂਦ੍ਰ. ਵਿ- ਰਾਜ- ਇੰਦ੍ਰ. ਰਾਜਿਆਂ ਦਾ ਸ੍ਵਾਮੀ. ਰਾਜਾਧਿਰਾਜ.
ਰਾਜਾ ਦੀ ਪ੍ਰਜਾ. "ਰਾਜੀ ਬਿਰਾਜੀ ਭੂਕੰਪ." (ਭਾਗ ਕ) ਪ੍ਰਜਾ ਦਾ ਬਿਨਾ ਰਾਜਾ ਹੋਣਾ ਅਤੇ ਭੂਚਾਲ ਆਉਣੇ ਆਦਿ ਉਪਦ੍ਰਵ। ੨. ਸੰ. ਕਤਾਰ. ਪੰਕਤਿ. ਸ਼੍ਰੇਣੀ. "ਤਜੈ ਬਾਣ ਰਾਜੀ." (ਰਾਮਾ) ੩. ਅ਼. [راضی] ਰਾਜੀ. ਵਿ- ਰਾਜੀ. ਖ਼ੁਸ਼. ਪ੍ਰਸੰਨ.