Meanings of Punjabi words starting from ਅ

ਵਿ- ਚੰਚਲਤਾ ਬਿਨਾ. ਠਹਿਰਿਆ ਹੋਇਆ। ੨. ਗੰਭੀਰ. ਧੀਰਯ ਵਾਲਾ.


ਸੰਗ੍ਯਾ- ਅਸੰਭਵ ਬਾਤ ਦੀ ਘਟਨਾ. ਹੈਰਾਨ ਕਰਨ ਵਾਲੀ ਗੱਲ. ਜਿਸ ਨੂੰ ਅਸੀਂ ਅਸੰਭਵ ਸਮਝਦੇ ਹਾਂ, ਉਸ ਦਾ ਹੋ ਜਾਣਾ. "ਕਹਿਓ ਨ ਜਾਈ ਏਹੁ ਅਚੰਭਉ" (ਗਉ ਮਾਲਾ ਮਃ ੫) "ਏਕ ਅਚੰਭਉ ਦੇਖਿਓ." (ਸ. ਕਬੀਰ) "ਸਿਗਰੀ ਸ੍ਰਿਸਟਿ ਦਿਖਾਯ ਅਚੰਭਵ." (ਚੌਪਈ) "ਮਹਾਂ ਅਚੰਭਾ ਸਭ ਮਨ ਲਹ੍ਯੋ." (ਗੁਪ੍ਰਸੂ)


ਦੇਖੋ, ਅਕ੍ਸ਼੍‍ ਅਤੇ ਅੱਛ। ੨. ਸਿੰਧੀ. ਸਮੁੰਦਰ. ਸਾਗਰ.


ਰਾਵਣ ਦਾ ਪੁਤ੍ਰ ਅਕ੍ਸ਼੍‍. ਦੇਖੋ, ਅਕ੍ਸ਼੍‍. "ਪੁਰ ਜਾਰ ਅੱਛ ਕੁਮਾਰ ਛੈ ਬਨ ਟਾਰਕੈ ਫਿਰ ਆਇਯੋ." (ਰਾਮਾਵ) ੨. ਗਰੁੜ ਅਨਲ ਆਦਿ ਪੰਛੀ. "ਕੇਤੇ ਨਭ ਬੀਚ ਅੱਛ ਪੱਛ ਕੋ ਕਰੈਂਗੇ ਭੱਛ" (ਅਕਾਲ) ੩. ਸੰ. अच्छ- ਅੱਛ. ਸੰਗ੍ਯਾ- ਸਫਟਿਕ. ਬਿਲੌਰ। ੪. ਨਿਰਮਲ ਜਲ। ੫. ਵਿ- ਸ੍ਵੱਛ. ਨਿਰਮਲ। ੬. ਪਵਿਤ੍ਰ। ੭. ਸੰਪ੍ਰਦਾਈ ਗ੍ਯਾਨੀ ਅੱਛ ਦਾ ਅਰਥ ਆਂਡਾ ਕਰਦੇ ਹਨ.


ਰਾਵਣ ਦਾ ਪੁਤ੍ਰ ਅਕ੍ਸ਼੍‍, ਜਿਸ ਨੂੰ ਹਨੂਮਾਨ ਨੇ ਮਾਰਿਆ. ਦੇਖੋ. ਅਕ੍ਸ਼੍‍ ਅਤੇ ਅੱਛ ੧.


ਵਿ- ਛਾਜਨ (ਛਬਿ) ਤੋਂ ਬਿਨਾ. ਸ਼ੋਭਾਹੀਨ. "ਅਲਪ ਅਜੋਗ ਅਛਜ." (ਕਲਕੀ) ੨. ਸੰਗ੍ਯਾ- ਅਕ੍ਸ਼ਿ (ਅੱਖ) ਤੋਂ ਪੈਦਾ ਹੋਈ ਗਿੱਡ.