Meanings of Punjabi words starting from ਬ

ਵਕਾਸੁਰ (ਵਕ ਦੈਤ੍ਯ) ਦੀ ਥਾਂ ਇਹ ਪਾਠ ਹੈ- "ਦੈਤ ਤ੍ਰਿਣਾਵਰਤ ਔਰ ਬਕੀ ਬਬਕਾਸ ਹਨੇ." (ਕ੍ਰਿਸਨਾਵ)


ਵਿਸ਼ੇਸ ਕਰਕੇ ਵਰ੍ਸਤ. ਬਹੁਤ ਵਰਸਦੇ (ਵਰਖਾ ਕਰਦੇ) ਹਨ. ਵਿਵਰ੍ਸਤ. "ਬਾਗੜਦੀ ਬਬੱਖਤ ਬਾਣ." (ਰਾਮਾਵ)


ਫ਼ਾ. [ببر] ਸ਼ੇਰ. ਸਿੰਘ. ਕੇਸਰੀ. "ਬਬਰ ਬਬੰਕੈ ਭੁਜਾ ਫਰੰਕੈ ਤੇਜ ਬਰੰ." (ਅਕਾਲ) ੨. ਦੇਖੋ, ਬਰਬਰ। ੩. ਬਬਰ ਅਥਵਾ ਬੱਬਰ ਸ਼ਬਦ ਪੇਟ ਵਾਸਤੇ ਭੀ ਆਉਂਦਾ ਹੈ, ਜਿਸ ਦਾ ਮੂਲ ਸੰਸਕ੍ਰਿਤ ਵਵ੍ਰਿ (ਸ਼ਰੀਰ) ਹੈ, "ਲਗ ਗਯੋ ਬਬਰ ਫੋਰ੍ਯੋ ਬਿਸਾਲ." (ਗੁਪ੍ਰਸੂ)


ਦੇਖੋ, ਬਬਰ ੩.


ਦੇਖੋ, ਬਾਵਰਚੀ.