Meanings of Punjabi words starting from ਭ

ਮਾਘਸੁਦੀ ੮, ਜਿਸ ਦਿਨ ਭੀਸ੍ਮ ਨੇ ਪ੍ਰਾਣ ਤ੍ਯਾਗੇ ਸਨ.


ਵਿ- ਭਯਾਵਨਾ. ਭੈ ਦੇਣ ਹਾਰਾ. ਭਯੰਕਰ.


ਵਿ- ਭਯੰਕਰ. ਭਯਾਵਨਾ. ਡਰਾਉਣਾ. "ਭਾਰ੍‍ਣ ਸਹੁ ਭੀਹਾਵਲਾ." (ਸੂਹੀ ਮਃ ੧. ਕੁਚਜੀ) "ਬਨਿ ਭੀਹਾਵਲੈ ਹਿਕੁ ਸਾਥੀ ਲਧਮੁ." (ਮਃ ੫. ਵਾਰ ਗੂਜ ੨) ੨. ਭੈ ਨਾਲ ਵ੍ਯਾਕੁਲ. "ਵਿਣੁ ਨਾਵੈ ਬਾਜਾਰੀਆ ਭੀਹਾਵਲ ਹੋਈ." (ਮਃ ੧. ਵਾਰ ਮਲਾ)


ਦੇਖੋ, ਭੀਖਨ. ੨.


ਵਿ- ਭੈ ਕਰਨ ਵਾਲਾ. ਭਯੰਕਰ। ੨. ਤਾਮਸੀ. ਕ੍ਰੋਧੀ। ੩. ਹਿੰਸਕ. "ਨ ਭੀਲ ਭੀਕਰ." (ਅਕਾਲ) ਦੇਖੋ, ਗੂੜ ੨.


ਦੇਖੋ, ਭਿਖ ਅਤੇ ਭਿਖਿਆ.


ਦੇਖੋ, ਭਿਕ੍ਸ਼ੁਕ. "ਹਮ ਭੀਖਕ ਭੇਖਾਰੀ ਤੇਰੇ." (ਧਨਾ ਮਃ ੩) ੨. ਸੰ. ਭੀਸਕ. ਡਰਾਉਣਾ. ਭਯਾਨਕ.


ਸੰ. ਭੀਸਣ. ਵਿ- ਭਯਾਨਕ. ਖ਼ੌਫ਼ਨਾਕ। ੨. ਦੇਖੋ, ਭੀਖਨ ੨.


ਦੇਖੋ, ਸ਼ਾਹਭੀਖ.