Meanings of Punjabi words starting from ਹ

ਵਿ- ਹਠੀਆ। ੨. ਸੰਗ੍ਯਾ- ਹਠਵ੍ਰਿੱਤਿ. ਜਿਦ. ਅੜ. "ਤਿਆਗਹੁ ਮਾਨ ਹਾਠੀਲਾ." (ਗੂਜ ਮਃ ੫)


ਸੰਮਤ ੧੮੧੫ ਵਿੱਚ ਜਦ ਅਹਿਮਦ ਸ਼ਾਹ ਦੁੱਰਾਨੀ ਦੇ ਸਾਮ੍ਹਣੇ ਕੁਝ ਕੈਦੀ ਸਿੰਘ ਪੇਸ਼ ਹੋਏ, ਤਦ ਸ਼ਾਹ ਨੇ ਆਖਿਆ ਕਿ ਸਿੰਘ (ਸ਼ੇਰ) ਤਾਂ ਹਾਥੀ ਨਾਲ ਲੜ ਸਕਦਾ ਹੈ, ਕੀ ਤੁਸੀਂ ਸਿੰਘ ਕਹਾਉਣ ਵਾਲੇ ਭੀ ਹਾਥੀ ਦਾ ਮੁਕਾਬਲਾ ਕਰ ਸਕਦੇ ਹੋਂ? ਹਾਠੂ ਸਿੰਘ ਨੇ ਹਾਥੀ ਨਾਲ ਲੜਨ ਦੀ ਇੱਛਾ ਪ੍ਰਗਟ ਕੀਤੀ. ਇਸ ਦਾ ਹੌਸਲਾ, ਧੀਰਯ ਅਤੇ ਬਲ ਦੇਖਕੇ ਅਹਿਮਦ ਸ਼ਾਹ ਖੁਸ਼ ਹੋ ਗਿਆ ਅਤੇ ਸਾਰੇ ਸਿੱਖ ਛੱਡ ਦਿੱਤੇ. (ਪੰਪ੍ਰ) ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਅਹਿਮਦ ਸ਼ਾਹ ਨੇ ਇਸ ਨੂੰ ਮਰਵਾ ਦਿੱਤਾ.¹


ਵਿ- ਹਠੀਆ. ਹਠ ਧਰਮ ਵਾਲਾ.


ਸੰਗ੍ਯਾ- ਹੱਡ. ਅਸ੍‌ਥਿ. "ਹਾਡ ਮਾਸ ਨਾੜੀ ਕੋ ਪਿੰਜਰ." (ਸੋਰ ਰਵਿਦਾਸ)


W. S. R. Hodson. ਇਹ ਪਾਦਰੀ ਜਾਰਜ ਹਾਡਸਨ ਦਾ ਪੁਤ੍ਰ ਸੀ. ਇਸ ਦਾ ਜਨਮ ੧੯. ਮਾਰਚ ਸਨ ੧੮੨੧ ਨੂੰ ਇੰਗਲੈਂਡ ਵਿੱਚ ਹੋਇਆ. ਇਸ ਨੇ ਪਲਟਨ ਵਿੱਚ ਨੌਕਰ ਹੋ ਕੇ ਸਿੱਖਾਂ ਨਾਲ ਮੁਦਕੀ ਸਬਰਾਉਂ ਆਦਿਕ ਥਾਵਾਂ ਪੁਰ ਲੜਾਈ ਕੀਤੀ. ਬਦਦਿਆਨਤੀ ਦੇ ਕਲੰਕ ਨਾਲ ਇਹ ਨੌਕਰੀਓਂ ਹਟਾਇਆ ਗਿਆ. ਸਨ ੧੮੫੭ ਦੇ ਗ਼ਦਰ ਵਿੱਚ ਇਸ ਨੇ ਚੰਗੀ ਸੇਵਾ ਦਿਖਾਈ, ਜਿਸ ਤੋਂ ਇਹ ਇੱਕ ਰਸਾਲੇ ਦਾ ਸਰਦਾਰ ਥਾਪਿਆ ਗਿਆ ਅਰ ਉਸ ਦਾ ਨਾਉਂ "ਹਾਡਸਨ ਹੌਰਸ" (Hodson Horse) ਹੋਇਆ. ਹਾਡਸਨ ਬਹੁਤ ਬੇਰਹਮ ਸੀ. ਇਸ ਨੇ ਦਿੱਲੀ ਦੇ ਬਾਦਸ਼ਾਹ ਬਹਾਦੁਰ ਸ਼ਾਹ ਨੂੰ ਪੁੱਤਾਂ ਸਮੇਤ ਹੁਮਾਯੂੰ ਦੇ ਮਕਬਰੇ ਤੋਂ ਫੜਿਆ ਸੀ ਅਤੇ ਸ਼ਾਹਜ਼ਾਦਿਆਂ ਨੂੰ ਹੱਥੀਂ ਮਰਾਨ ਦੀ ਕਲੰਕ ਮੱਥੇ ਲਿਆ.#ਹਾਡਸਨ ੧੧. ਮਾਰਚ ੧੮੫੮ ਨੂੰ ਬੇਗਮ ਕੋਠੀ ਦੇ ਹੱਲੇ ਵਿੱਚ ਲਖਨਊ ਮਾਰਿਆ ਗਿਆ.


ਹੱਡ ਭੰਨਣੀ. ਥਕਾਣ ਅਥਵਾ ਤਾਪ ਆਦਿ ਰੋਗਾਂ ਦੇ ਕਾਰਣ ਹੱਡਾਂ ਵਿੱਚ ਅਜੇਹੀ ਪੀੜ ਹੋਣੀ ਕਿ ਮਾਨੋ ਟੁੱਟ ਰਹੇ ਹਨ.


ਇੱਕ ਰਾਜਪੂਤ ਜਾਤਿ. ਚੌਹਾਨ ਵੰਸ਼ ਵਿੱਚ ਚੌਹਾਨ ਤੋਂ ੧੫੬ ਵੀਂ ਪੀੜ੍ਹੀ "ਭਾਨੁਰਾਜ" ਪ੍ਰਤਾਪੀ ਰਾਜਾ ਹੋਇਆ, ਜੋ ਦੁਰਗਾ ਦਾ ਵਡਾ ਭਗਤ ਸੀ. ਇੱਕ ਦਿਨ ਸ਼ਿਕਾਰ ਗਏ ਭਾਨੁਰਾਜ ਨੂੰ ਜੰਗਲ ਵਿੱਚ "ਗਭੀਰ" ਰਾਖਸ਼ ਨੇ ਖਾ ਲਿਆ. ਦੁਰਗਾ ਨੇ ਭਾਨੁਰਾਜ ਦੀਆਂ ਹੱਡੀਆਂ ਨੂੰ ਇੱਕਠਾ ਕਰਕੇ ਆਪਣੀ ਸ਼ਕਤੀ ਨਾਲ ਪ੍ਰਾਣ ਦਿੱਤੇ ਅਤੇ ਉਸ ਦੀ ਸੰਗ੍ਯਾ ਹੱਡ (ਹਾਡਾ) ਥਾਪੀ. ਭਾਨੁਰਾਜ ਤੋਂ ਚਲੀ ਰਾਜਪੂਤ ਕੁਲ "ਹਾਡਾ" ਪ੍ਰਸਿੱਧ ਹੈ, ਜਿਸ ਵਿੱਚ ਮਹਾਰਾਉ ਬੂੰਦੀ ਹਨ. (ਦੇਖੋ, ਮੁਰਾਰੀਦਾਨ ਕ੍ਰਿਤ ਡਿੰਗਲ ਕੋਸ਼) "ਗਾਡਾ ਚਲੈ ਨ ਹਾਡਾ ਚਲ ਹੈ." (ਵਿਚਿਤ੍ਰ) ਗੱਡਿਆ ਹੋਇਆ ਥੰਮ੍ਹ ਭਾਵੇਂ ਚਲੇ ਪਰ ਰਾਜਪੂਤ ਜੰਗ ਤੋਂ ਨਹੀਂ ਚਲਦਾ. "ਹਾਡਾ ਆਲਮ ਚੰਦ ਹੈ." (ਭਾਗੁ) ੨. ਕਾਂਗੜੇ ਦੇ ਜਿਲੇ ਇੱਕ ਮਜੂਰ ਪੇਸ਼ਾ ਜਾਤਿ.