Meanings of Punjabi words starting from ਅ

ਹਿੰ. ਕ੍ਰਿ. ਵਿ- ਸਾਮ੍ਹਣੇ. ਸਨਮੁਖ (ਸੰਮੁਖ). ੨. ਅਸ੍ਤਿਤ੍ਵ ਹੁੰਦੇ ਹੋਏ. ਮੌਜੂਦ ਹੁੰਦਿਆਂ. "ਅਛਤਰਾਜ ਬਿਛੁਰਤ ਦੁਖ ਪਾਇਆ." (ਸੋਰ ਰਵਿਦਾਸ) ੩. ਸੰ. ਅਕ੍ਸ਼੍‍ਤ. ਵਿ- ਬਿਨਾ ਘਾਉ. ਜ਼ਖਮ ਬਿਨਾ। ੪. ਅਖੰਡ. ਅਟੁੱਟ। ੫. ਸੰਗ੍ਯਾ- ਸਾਬਤ ਚਾਉਲ ਜੋ ਦੇਵਿਤਆਂ ਦੀ ਪੂਜਾ ਵੇਲੇ ਵਰਤੀਦੇ ਹਨ. "ਅਛਤ ਧੂਪ ਦੀਪ ਅਰਪਤ ਹੈਂ." (ਹਜਾਰੇ ੧੦) ੬. ਕਾਤ੍ਯਾਯਨ ਨੇ ਛਿਲਕੇ ਸਮੇਤ ਜੌਂ ਭੀ ਅਕ੍ਸ਼੍‍ਤ ਲਿਖੇ ਹਨ.


ਦੇਖੋ, ਅਕ੍ਸ਼੍‍ਮਾਲਾ.


ਦੇਖੋ, ਅਕ੍ਸ਼੍ਯ.


ਵਿ- ਛਲ ਰਹਿ. ਨਿਸਕਪਟ. "ਅੱਛੈ ਅਛਾਨ ਅੱਛਰ ਅਛਰ." (ਗ੍ਯਾਨ) ੨. ਦੇਖੋ, ਅਕ੍ਸ਼੍‍ਰ ਅਤੇ ਅਖਰ. "ਬਾਵਨ ਅਛਰ ਲੋਕ ਤ੍ਰੈ." (ਗਉ ਬਾਵਨ ਕਬੀਰ)


ਅਕ੍ਸ਼੍‍ਰ. ਦੇਖੋ, ਅਖਰ. "ਅੱਛਰ ਆਦਿ ਅਨੀਲ ਅਨਾਹਤ." (ਸਵੈਯੇ ੩੩)


ਦੇਖੋ, ਅੱਛਰਾ.


ਸੰ. अप्सरा- ਅਪਸਰਾ. ਸੰਗ੍ਯਾ- ਦੇਵ ਲੋਕ ਦੀ ਇਸਤ੍ਰੀ. ਹੂਰ. ਪਰੀ. ਦੇਖੋ, ਅਪਸਰਾ। ੨. ਵਿ- ਸੁੰਦਰ ਅੱਖਾਂ ਵਾਲੀ. ਮ੍ਰਿਗਨੈਨੀ. "ਵਿਲੋਕ ਅੱਛਰਾਨ ਕੋ ਅਪੱਛਰਾ ਲਜਾਵਹੀ." (ਰਾਮਾਵ) ਦੇਖੋ, ਮੱਛਰਾ। ੩. ਸੰ. ਅਕ੍ਸ਼੍‍ਰਾ. ਸੰਗ੍ਯਾ- ਕਥਨ. ਵਖਿਆਨ (ਵ੍ਯਾਖ੍ਯਾਨ).


ਦੇਖੋ, ਅਛ੍ਰਾ ੨. ਅਤੇ ਮੱਛਰਾ.


ਅਕ੍ਸ਼੍‍ਰ- ਅੰਕ. ਸੰਗ੍ਯਾ- ਮੁਹਰ- ਛਾਪ, ਜਿਸ ਵਿੱਚ ਅੱਖਰ (ਅਕ੍ਸ਼੍‍ਰ) ਅੰਕਿਤ (ਖੁਦੇ ਹੋਏ) ਹੋਣ. "ਦੂਰ ਖਰੇ ਅਛਰਾਂਕ ਲਵਾਏ." (ਨਾਪ੍ਰ) ਨਵਾਬ ਨੇ ਦੂਰ ਖੜੇ ਹੋਕੇ ਦੁਕਾਨ ਪੁਰ ਮੁਹਰ ਲਗਵਾ ਦਿੱਤੀ.


ਵਿ- ਅਕ੍ਸ਼੍‍ਰ (ਅੱਖਰ) ਦਾ। ੨. ਸੰਗ੍ਯਾ- ਅਪਸਰਾ ਪਰੀ। ੩. ਦੇਖੋ, ਅੱਛਰਾ ੨.