Meanings of Punjabi words starting from ਦ

ਦੁਰਲਭ ਹੈ. ਦੁਰਲਭਤਾ ਵਾਲਾ ਹੈ. "ਤਿਨ ਕਉ ਮਹਿਲ ਦੁਲਭਾਵਉ." (ਆਸਾ ਮਃ ੫)


ਵਿ- ਦਲਨ ਕਰਤਾ. "ਪਾਪਵੰਸ ਕੋ ਦਾਲਾ." (ਭਾਗੁ) ੨. ਸੰਗ੍ਯਾ- ਖ਼ਾ. ਦਾਲ. ਦਾਲਿ। ੩. ਭਾਈ ਮਰਦਾਨੇ ਦਾ ਸੰਬੰਧੀ ਇੱਕ ਰਬਾਬੀ. .


ਫ਼ਾ. [دالان] ਸੰਗ੍ਯਾ- ਖੁਲ੍ਹਾ ਕਮਰਾ. ਬਿਨਾ ਕਿਵਾੜ ਦਾ ਖੁਲ੍ਹਾ ਘਰ.


ਦੇਖੋ, ਦਾਲ ੩. "ਬੀਉ ਬੀਜਿ ਪਤਿ ਲੈਗਏ ਅਬ ਕਿਉ ਉਗਵੈ ਦਾਲਿ." (ਵਾਰ ਆਸਾ) "ਦਾਲਿ ਸੀਧਾ ਮਾਗਉ ਘੀਉ." (ਧਨਾ ਧੰਨਾ)


ਦੇਖੋ, ਦਾਰਿਦ. "ਸਭ ਦਾਲਿਦ ਭੰਜ ਦੁਖ ਦਾਲ." (ਨਟ ਮਃ ੪. ਪੜਤਾਲ)


ਦੇਖੋ, ਦਾਉ। ੨. ਸੰ. ਸੰਗ੍ਯਾ- ਜੰਗਲ ਦੀ ਅਗਨਿ. ਦਾਵਾਗਨਿ। ੩. ਵਨ (ਬਣ). ਜੰਗਲ.


ਦੇਖੋ, ਦਾਉਣ। ੨. ਪੱਲਾ. ਲੜ. ਦੇਖੋ, ਦਾਮਨ.


ਦਾਮਨ ਵਿੱਚ. ਪੱਲੇ. ਲੜ ਨਾਲ. "ਹਰਿ ਸਜਣ ਦਾਵਣਿ ਲਗਿਆ." (ਮਾਝ ਬਾਰਹਮਾਹਾ) ੨. ਰੱਸੀ ਨਾਲ। ੩. ਦਾਉਣ ਵਿੱਚ.


ਅ਼. [دعوت] ਦਅ਼ਵਤ. ਸੰਗ੍ਯਾ- ਸੱਦਣ ਦੀ ਕ੍ਰਿਯਾ. ਬੁਲਾਉਣਾ। ੨. ਪ੍ਰੀਤਿਭੋਜਨ। ੩. ਨਿਮੰਤ੍ਰਣ. ਨ੍ਯੋਂਦਾ.