ਉਹ ਆਗ੍ਯਾ, ਜੋ ਹਾਕਿਮ ਨੇ ਬੋਲ ਕੇ ਲਿਖਾਈ ਹੈ. ਕਿਸੇ ਮੁਕਦਮੇ ਦਾ ਅਦਾਲਤੀ ਵੱਲੋਂ ਕਥਨ ਕੀਤਾ ਫੈਸਿਲਾ.
ਸੰ. ਸ੍ਰਾਤਾ. ਵਿ- ਨ੍ਹਾਤੀ ਹੋਈ. "ਨਾਤੀ ਧੋਤੀ ਸੰਬਹੀ." (ਸ. ਫਰੀਦ) ੨. ਸੰਗ੍ਯਾ- ਨਾਤਾ (ਸੰਬੰਧ) ਰੱਖਣ ਵਾਲਾ. ਰਿਸ਼ਤੇਦਾਰ. "ਨਾਤੀ ਸਭ ਨਿਜ ਨਿਕਟ ਬੁਲਾਏ." (ਗੁਪ੍ਰਸੂ) ੩. ਸੰ. ਨਪ੍ਤਿ नप्त. ਪੜੋਤੇ ਦਾ ਪੁੱਤ ਅਤੇ ਦੋਹਤੇ ਦਾ ਬੇਟਾ. "ਇਕੁ ਲਖ ਪੂਤ ਸਵਾ ਲਖੁ ਨਾਤੀ." (ਆਸਾ ਕਬੀਰ)
nan
nan
ਸੰਬੰਧ. ਦੇਖੋ, ਨਾਤਾ ੧. "ਸੋ ਹਰਿ ਬੀਚ ਅਹੀਰਨ ਕੇ ਕਰਬੇਕਹੁ ਕੌਤਕ ਕੀਨ ਸੁ ਨਾਤ੍ਰਾ." (ਕ੍ਰਿਸਨਾਵ)
ਸੰ. नाथ. ਧਾ- ਸ਼੍ਰੀਮਾਨ ਹੋਣਾ (ਵਿਭੂਤੀ ਵਾਲਾ ਹੋਣਾ), ਸ੍ਵਾਮੀ ਹੋਣਾ, ਸਹਾਇਤਾ ਚਾਹੁਣਾ। ੨. ਸੰਗ੍ਯਾ- ਸ੍ਵਾਮੀ. ਮਾਲਿਕ. "ਨਾਥ! ਕਛੂਅ ਨ ਜਾਨਉ." (ਜੈਤ ਰਵਿਦਾਸ) ੩. ਯੋਗੀਆਂ ਦੇ ਮਹੰਤਾਂ ਦੀ ਉਪਾਧਿ.¹ ਦੇਖੋ, ਨਵ ਨਾਥ। ੪. ਭਰਤਾ. ਪਤਿ। ੫. ਨੱਕ ਵਿੱਚ ਪਾਈ ਰੱਸੀ। ੬. ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ. "ਦੇਹਿ ਜਿਬਾਯਸ਼ ਪਰਕੈ ਨਾਥ." (ਗੁਪ੍ਰਸੂ)
ਵਿ- ਨੱਥਣ ਵਾਲਾ. ਨਕੇਲ ਪਾਉਣ ਵਾਲਾ। ੨. ਕਾਬੂ ਕਰਨ ਵਾਲਾ. "ਤੂੰ ਨਾਥਾਂ ਨਾਥਣਹਾਰਾ." (ਮਲਾ ਮਃ ੧)
ਕ੍ਰਿ- ਨੱਥਣਾ. ਨੱਕ ਵਿੱਚ ਛੇਕ ਕਰਕੇ ਨਕੇਲ ਪਾਉਣੀ। ੨. ਕ਼ਾਬੂ ਕਰਨਾ। ੩. ਨਿਯਮਾਂ ਦੀ ਪਾਬੰਦੀ ਵਿੱਚ ਬੰਨ੍ਹਣਾ.
ਦੇਖੋ, ਪ੍ਰਾਣਨਾਥ. "ਸੇਵਕ ਠਾਕੁਰ ਨਾਥ ਪਰਾਣਾ." (ਸੂਹੀ ਛਾਂਤ ਮਃ ੫)
ਸੰਗ੍ਯਾ- ਨਾਥਪਨ. ਪ੍ਰਭੁਤਾ. "ਆਪਿ ਨਾਥੁ ਨਾਥੀ ਸਭ ਜਾਕੀ." (ਜਪੁ) ੨. ਨਾਥ ਦੀ ਪਦਵੀ। ੩. ਸੰ. नाथिन. ਵਿ- ਨਾਥ ਵਾਲਾ. ਜਿਸ ਦਾ ਕੋਈ ਸ੍ਵਾਮੀ ਅਤੇ ਸਹਾਇਕ ਹੈ। ੪. ਨਾਥੀ ਦਾ ਅਰਥ ਨੱਥੀ ਹੋਈ ਭੀ ਹੈ.
(ਦੇਖੋ, ਨਦ ਧਾ). ਸੰ. ਸੰਗ੍ਯਾ- ਸ਼ਬਦ. ਧੁਨਿ. "ਨਾਦ ਕੁਰੰਕਹਿ ਬੇਧਿਆ." (ਵਾਰ ਜੈਤ) ਵਿਦ੍ਵਾਨਾਂ ਨੇ ਨਾਦ ਦੇ ਮੁੱਖ ਦੋ ਭੇਦ ਕੀਤੇ ਹਨ. ਇੱਕ ਧ੍ਵਨਿਰੂਪ, ਜੈਸੇ- ਘੰਟੇ ਨਗਾਰੇ ਆਦਿ ਦਾ ਸ਼ਬਦ. ਦੂਜਾ ਵਰਣ- ਰੂਪ, ਜੈਸੇ- ਮਨੁੱਖਾਂ ਦੀ ਬੋਲੀ. ਕਈਆਂ ਨੇ ਤਿੰਨ ਭੇਦ ਥਾਪੇ ਹਨ- ਇੱਕ ਪ੍ਰਾਣੀਭਵ, ਜੋ ਜਾਨਦਾਰ ਜੀਵਾਂ ਤੋਂ ਪੈਦਾ ਹੋਵੇ. ਦੂਜਾ ਅਪ੍ਰਾਣੀ ਭਵ, ਜੋ ਬੇਜਾਨ ਵਸਤੂਆਂ ਤੋਂ ਉਪਜੇ, ਜੈਸੇ ਵੀਣਾ ਆਦਿ ਦੀ ਧੁਨਿ. ਤੀਜਾ ਉਭਯ ਸੰਭਵ ਜੈਸੇ ਬਾਂਸੁਰੀ ਨਫੀਰੀ ਆਦਿ। ੨. ਯੋਗੀਆਂ ਦੇ ਸਿੰਙੀ ਆਦਿ ਸ਼ਬਦ. "ਘਟਿ ਘਟਿ ਵਾਜਹਿ ਨਾਦ." (ਜਪੁ) ੩. ਸੰਖ. "ਤਿਨ੍ਹ੍ਹ ਘਰ ਬ੍ਰਾਹਮਣ ਪੂਰਹਿ ਨਾਦ." (ਵਾਰ ਆਸਾ) ੪. ਸ੍ਵਰਵਿਦ੍ਯਾ. ਸੰਗੀਤ. "ਗੁਰਮੁਖਿ ਨਾਦ ਬੇਦ ਬੀਚਾਰੁ." (ਮਾਰੂ ਸੋਲਹੇ ਮਃ ੩) ੫. ਨਿਘੰਟੁ ਵਿੱਚ ਨਾਦ ਦਾ ਅਰਥ ਕੀਤਾ ਹੈ ਉਸਤਤਿ ਕਰਨ ਯੋਗ੍ਯ. ਜਿਸ ਦੀ ਉਸਤਤਿ ਕਰੀਏ ਉਹ ਨਾਦ ਹੈ। ੬. ਸੰਗੀਤ ਵਿੱਚ ਅਰਥ ਕੀਤਾ ਹੈ- ਨ (ਪ੍ਰਾਣ) ਦ (ਅਗਨਿ). ਸ਼ਰੀਰ ਦੀ ਅਗਨੀ ਦੇ ਸੰਜੋਗ ਤੋਂ ਜੋ ਸ੍ਵਰ ਉਪਜੇ, ਸੋ ਨਾਦ. ਇਸ ਨਾਦ ਦੇ ਤਿੰਨ ਅਸਥਾਨ ਹਨ- ਹ੍ਰਿਦਯ, ਕੰਠ ਅਤੇ ਮਸ੍ਤਕ. ਹ੍ਰਿਦਯ ਵਿੱਚ ਇਸਥਿਤ ਨਾਦ ਦੀ "ਮੰਦ੍ਰ" ਸੰਗ੍ਯਾ ਹੈ, ਕੰਠ ਵਿੱਚ ਨਾਦ ਦੀ "ਮਧ੍ਯਮ" ਸੰਗ੍ਯਾ ਹੈ ਅਤੇ ਮਸ੍ਤਕ ਵਿੱਚ ਇਸਥਿਤ ਨਾਦ "ਤਾਰ" ਹੈ। ੭. ਦੇਖੋ, ਅਨਹਤ ਨਾਦ.