Meanings of Punjabi words starting from ਬ

ਬ ਅੱਖਰ. "ਬਬਾ, ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) ੨. ਬ ਦਾ ਉੱਚਾਰਣ. ਬਕਾਰ। ੩. ਬਾਪ. ਪਿਤਾ. "ਕਾਨ੍ਹ ਬਬਾ ਕਹੁ ਲੀਲ ਲਯੋ." (ਕ੍ਰਿਸਨਾਵ) ਵਸੁਦੇਵ ਨੂੰ ਨਿਗਲ ਲਿਆ। ੪. ਬਾਬਾ. ਦਾਦਾ.


ਵਿ- ਬਾਬੇ ਦਾ. "ਪੁੱਤ ਸਪੁੱਤ ਬਬਾਣੈ ਲਹਣਾ." (ਭਾਗੁ)


ਫ਼ਾ. [بباید] ਚਾਹੀਏ. ਮੁਨਾਸਿਬ ਹੈ.


ਸੰਗ੍ਯਾ- ਬਬਰ (ਸਿੰਘ) ਦੀ ਗਰਜ. ਸਿੰਘਨਾਦ। ੨. ਵਿ- ਵਿਵਰ੍‍ਣ. ਜਿਸ ਦਾ ਰੰਗ ਬਿਗੜ ਗਿਆ ਹੈ. "ਕੋ ਲੁਕੈ ਕੋ ਬੁਕੈ ਬਬਾਰੈ." (ਭਾਗੁ) ਕੋਈ ਤਾਰਾ ਛਿਪ ਜਾਂਦਾ ਹੈ, ਕੋਈ ਵਿਵਰ੍‍ਣ ਹੋਇਆ ਟਿਮਟਿਮਾਂਉਂਦਾ ਹੈ.


ਸੰ. ਬ੍ਰੁਵਣ. ਕ੍ਰਿ- ਬੋਲਣਾ. ਕਹਿਣਾ. "ਹਉ ਮਾਰਉ ਹਉ ਬੰਧਉ ਛੋਡਉ, ਮੁਖ ਤੇ ਏਵ ਬਬਾੜੇ." (ਆਸਾ ਮਃ ੫)