Meanings of Punjabi words starting from ਭ

ਦੇਖੋ, ਭੀਖਣ। ੨. ਲਖਨਊ ਦੇ ਇਲਾਕੇ ਕਕੋਰੀ ਦਾ ਵਸਨੀਕ ਸਾਧੂ. ਇਹ ਵਡਾ ਵਿਦ੍ਵਾਨ ਅਤੇ ਗ੍ਯਾਨਵਾਨ ਸੂਫੀ ਫਕੀਰ ਸੀ. ਇਸ ਦਾ ਦੇਹਾਂਤ ਸੰਮਤ ੧੬੩੧ ਵਿੱਚ ਹੋਇਆ ਹੈ. ਖ਼ਿਆਲ ਕੀਤਾ ਜਾਂਦਾ ਹੈ ਕਿ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸੇ ਮਹਾਤਮਾ ਦੀ ਬਾਣੀ ਹੈ. "ਕਹੁ ਭੀਖਨ ਦੁਇ ਨੈਨ ਸੰਤੋਖੇ, ਜਹ ਦੇਖਾ ਤਹ ਸੋਈ. " (ਸੋਰ)


ਦੇਖੋ, ਸ਼ਾਹਭੀਖ.


ਇਹ ਸੌ ਸਵਾਰ ਦਾ ਸਰਦਾਰ ਨਮਕਹਰਾਮ ਪਠਾਣ ਸੀ. ਜੋ ਗੁਰੂ ਗੋਬਿੰਦਸਿੰਘ ਜੀ ਦੀ ਨੌਕਰੀ ਛੱਡਕੇ ਭੰਗਾਣੀ ਦੇ ਜੰਗ ਸਮੇਂ ਪਹਾੜੀ ਰਾਜਿਆਂ ਨਾਲ ਜਾ ਮਿਲਿਆ ਸੀ. ਇਹ ਕਲਗੀਧਰ ਦੇ ਤੀਰ ਨਾਲ ਮੋਇਆ. ਦੇਖੋ, ਵਿਚਿਤ੍ਰਨਾਟਕ ਅਧ੍ਯਾਯ ੮. ਛੰਦ ੨੫.


ਦੇਖੋ, ਭੀਸਮ। ੨. ਦੇਖੋ, ਭੀਸਮਕ. "ਭੀਖਮ ਭੂਪ ਬਿਚਾਰ ਕੀਓ, ਦੁਹਿਤਾ ਇਹ ਸ੍ਰੀ ਜਦੁਬੀਰਹਿ ਦੀਜੈ." (ਕ੍ਰਿਸਨਾਵ) ਰਾਜਾ ਭੀਸਮਕ ਨੇ ਵਿਚਾਰ ਕੀਤਾ ਕਿ ਰੁਕਮਿਣੀ ਪੁਤ੍ਰੀ ਕ੍ਰਿਸਨ ਜੀ ਨੂੰ ਦੇਵਾਂ.


ਭੀਸਮਪਿਤਾਮਾ ਦਾ ਵੈਰੀ, ਅਰਜੁਨ.


ਦੇਖੋ, ਭੀਸਮਕ.


ਭੀਸਮ ਦੀ ਮਾਤਾ ਗੰਗਾ. ਦੇਖੋ, ਭੀਸਮ ੪. "ਭੀਖਮਮਾਤ ਕੋ ਜ੍ਯੋਂ ਪਰਸੇ ਛਿਨ ਮੇ ਸਭ ਪਾਪ ਬਿਲਾਇ ਗਏ ਹੈਂ" (ਕ੍ਰਿਸਨਾਵ)


ਮਹਿਮਾ ਪ੍ਰਕਾਸ਼ ਵਿੱਚ ਭਿਖਾ ਦਾ ਹੀ ਇਹ ਨਾਮ ਹੈ. ਯਥਾ- "ਭੀਖਾ ਭਾਟ ਸੁਲਤਾਨਪੁਰ ਵਾਸੀ." ਦੇਖੋ, ਭਿਖਾ ੩.


ਦੇਖੋ, ਭਿਖ ਅਤੇ ਭਿਖਿਆ. "ਚਾਲਹਿ ਸਤਿਗੁਰ ਭਾਇ, ਭਵਹਿ ਨ ਭੀਖਿਆ." (ਸੂਹੀ ਮਃ ੧)


ਭਿਖ੍ਯਾ ਮੰਗਣ ਵਾਲਾ. ਭਿਕ੍ਸ਼ੁਕ। ੨. ਜਿਗ੍ਯਾਸੁ.