Meanings of Punjabi words starting from ਕ

ਸੰ. ਕ੍ਰਿਸ੍ਨਸਾਰ. ਸੰਗ੍ਯਾ- ਕਾਲਾ ਹਿਰਨ. "ਘਾਇਲ ਏਕ ਪਰੇ ਤਰਫੈਂ ਸੁ ਮਨੋ ਕਰਸਾਯਲ ਸਿੰਘ ਬਿਡਾਰੇ." (ਕ੍ਰਿਸਨਾਵ)


ਕਰੇਗਾ. ਕਰਿਸ਼੍ਯਤਿ.


ਸੰ. ਕ੍ਰਮੇਲ. ਅ਼. [قِرمِل] ਕ਼ਿਰਮਿਲ. ਸਿੰਧੀ. ਕਰਹੋ. ਅੰ. Camel. ਸੰਗ੍ਯਾ- ਊਟ. ਸ਼ੁਤਰ. ਦੀਰਘਜੰਘ. "ਬੇਲਿ ਬਾਲਹਾ ਕਰਹਲਾ." (ਧਨਾ ਨਾਮਦੇਵ) "ਜੈਸੇ ਕਰਹਲੁ ਬੇਲਿ ਰੀਝਾਈ." (ਆਸਾ ਮਃ ੪) "ਅਸ੍ਵ ਨਾਗ ਕਰਹਲ ਆਰੂੜਿਤ ਕੋਟਿ ਤੇਤੀਸਾ ਗਾਜੇ." (ਸਲੋਹ) ਪੁਰਾਣੇ ਜ਼ਮਾਨੇ ਦੇਸ਼ਾਂਤਰਾਂ ਵਿੱਚ ਵਪਾਰ ਦੀ ਸਾਮਗ੍ਰੀ ਊੱਠਾਂ ਤੇ ਲੱਦਕੇ ਲੈ ਜਾਈਦੀ ਸੀ, ਅਤੇ ਊੱਠ ਸਦਾ ਪਰਦੇਸਾਂ ਵਿੱਚ ਫਿਰਦੇ ਰਹਿੰਦੇ ਸਨ. ਇਸੀ ਭਾਵ ਨੂੰ ਲੈਕੇ ਚੌਰਾਸੀ ਭ੍ਰਮਣ ਵਾਲੇ ਜੀਵ ਨੂੰ ਗੁਰੁਬਾਣੀ ਵਿੱਚ ਊਠ ਆਖਿਆ ਹੈ. ਦੇਖੋ, "ਕਰਹਲੇ" ਸਿਰਲੇਖ ਹੇਠ ਸ਼ਬਦ- "ਕਰਹਲੇ ਮਨ ਪਰਦੇਸੀਆ." (ਗਉ ਮਃ ੪)


ਦੇਖੋ, ਕਰਹਲ.


ਦੇਖੋ, ਕਰਿਹਾਂ.


ਸੰਗ੍ਯਾ- ਕਰਾਹਨੇ ਦੀ ਧੁਨਿ. ਵਿਲਾਪ ਦੀ ਆਵਾਜ਼. "ਸੁੰਭ ਸੁਣੀ ਕਰਹਾਲੀ ਸ੍ਰਵਣਤਬੀਜ ਦੀ." (ਚੰਡੀ ੩) ੨. ਰਾਜ ਪਟਿਆਲਾ ਵਿੱਚ ਸਮਾਨੇ ਤੋਂ ਤਿੰਨ ਕੋਹ ਪੂਰਵ ਥਾਣਾ ਚੂਹੜਪੁਰ ਦਾ ਇੱਕ ਪਿੰਡ. ਇਸ ਥਾਂ ਨੌਮੇ ਸਤਿਗੁਰੂ ਵਿਰਾਜੇ ਹਨ. ਗੁਰਦ੍ਵਾਰਾ ਪਿੰਡ ਤੋਂ ਤਿੰਨ ਫਰਲਾਂਗ ਤੇ ਈਸ਼ਾਨ ਕੋਣ ਹੈ. ਰਿਆਸਤ ਵੱਲੋਂ ੧੫੦ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਹੈ. ਜੀਂਦ ਰਿਆਸਤ ਤੋਂ ੧੪. ਰੁਪਯੇ ਸਾਲਾਨਾ ਹਨ. ਰੇਲਵੇ ਸਟੇਸ਼ਨ ਪਟਿਆਲੇ ਤੋਂ ੧੧. ਮੀਲ ਨੈਰਤ ਕੋਣ ਕੱਚਾ ਰਸਤਾ ਹੈ.