Meanings of Punjabi words starting from ਗ

ਸੰ. ਗਾਂਧਿਕ. ਸੁਗੰਧ ਬਣਾਉਣ ਅਤੇ ਵੇਚਣ ਵਾਲਾ. ਗੰਧਵਣਿਕ.


ਸੰ. गान्धर्वी ਗਾਂਧਰ੍‍ਵੀ. ਸੰਗ੍ਯਾ- ਗੰਧਰਵ ਨਾਲ ਹੈ ਜਿਸ ਦਾ ਸੰਬੰਧ. ਗੰਧਰਵ ਦੀ। ੨. ਸੰਗ੍ਯਾ- ਗੰਧਰਵ ਇਸਤ੍ਰੀ.


ਸੰਗ੍ਯਾ- ਗ੍ਰਾਮ. ਪਿੰਡ.


ਸੰਗ੍ਯਾ- ਗ੍ਰਾਮ. ਪਿੰਡ. ਗਾਂਵ. "ਬਚਾਇਲਯੋ ਗਾਵਰਾ." (ਕ੍ਰਿਸਨਾਵ)


ਆਉਣ ਵਾਲੇ ਸਮੇਂ (ਭਵਿਸ਼੍ਯ) ਦਾ ਬੋਧਕ. ਆਵੇਗੀ. "ਆਵਗਿ ਆਗਿਆ ਪਾਰਬ੍ਰਹਮ ਕੀ." (ਆਸਾ ਮਃ ੫) ੨. ਦੇਖੋ, ਗੀ


ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ.; ਸੰ. ज्ञ. ਸੰਗ੍ਯਾ- ਜਾਣਨਾ.


ਸੰਗ੍ਯਾ- ਗਿਆਰਸ. ਏਕਾਦਸ਼ੀ. ਚੰਦ੍ਰਮਾ ਦੀ ਗ੍ਯਾਰਵੀਂ ਤਿਥਿ. "ਬ੍ਰਹਮਨ ਗਿਆਸ ਕਰਹਿ ਚਉਬੀਸਾ." (ਪ੍ਰਭਾ ਕਬੀਰ) ਬ੍ਰਾਹਮਣ ਸਾਲ ਵਿੱਚ ੨੪ ਏਕਾਦਸ਼ੀਆਂ ਦਾ ਵ੍ਰਤ ਰਖਦੇ ਹਨ। ੨. ਸੰ. ज्ञास ਜ੍ਞਾਸ. ਨਜ਼ਦੀਕੀ ਰਿਸ਼ਤੇਦਾਰ. ਸਕਾ। ੩. ਦੇਖੋ, ਗਯਾਸ.


ਦੇਖੋ, ਗਯਾਸੁੱਦੀਨ.