Meanings of Punjabi words starting from ਜ

ਦੇਖੋ, ਜਾਫਰ ੧.

ਕ੍ਰਿ- ਜਾਣਾ. ਗਮਨ. ਪ੍ਰਸ੍‍ਥਾਨ. "ਨਾ ਕਛੁ ਆਇਬੋ ਨਾ ਕਛੁ ਜਾਇਬੋ." (ਧਨਾ ਪੀਪਾ)

ਜਾਂਦਾ. "ਇਹ ਬਿਧਿ ਮਿਲਣ ਨ ਜਾਈ." (ਸੋਰ ਅਃ ਮਃ ੫) ੨. ਜਾਯ (ਥਾਂ) ਦਾ ਬਹੁਵਚਨ. ਥਾਵਾਂ. "ਸਭ ਤਿਸੈ ਕੀਆ ਜਾਈ ਜੀਉ." (ਮਾਝ ਮਃ ੫) ੩. ਪੈਦਾ ਕੀਤੀ. ਜਣੀ। ੪. ਬੇਟੀ. ਪੁਤ੍ਰੀ। ੫. ਜਾਇਅ਼. ਵ੍ਯਰਥ.

ਜਾਵੇ। ੨. ਜੰਮੇ. ਪੈਦਾ ਕਰੇ। ੩. ਬੱਚੇ. "ਜਾਏ ਅਪਨੇ ਖਾਇ." (ਸ. ਕਬੀਰ) ੪. ਜਾਯ. ਸ੍‍ਥਾਨ. "ਬਾਗ ਮਿਲਖ ਸਭ ਜਾਏ." (ਗਉ ਮਃ ੫) ੫. ਜਾਇਅ਼. ਵ੍ਯਰਥ.

ਜਾਵੇ। ੨. ਜੰਮੇ. ਪੈਦਾ ਕਰੇ। ੩. ਬੱਚੇ. "ਜਾਏ ਅਪਨੇ ਖਾਇ." (ਸ. ਕਬੀਰ) ੪. ਜਾਯ. ਸ੍‍ਥਾਨ. "ਬਾਗ ਮਿਲਖ ਸਭ ਜਾਏ." (ਗਉ ਮਃ ੫) ੫. ਜਾਇਅ਼. ਵ੍ਯਰਥ.

ਸੰਗ੍ਯਾ- ਯਸ਼. ਕੀਰਤਿ. "ਜਿਤੁ ਗ੍ਰਿਹਿ ਮੰਦਰਿ ਹਰਿ ਹੋਤ ਜਾਸ." (ਕਾਨ ਮਃ ੪. ਪੜਤਾਲ) "ਅਬਿਨਾਸੀ ਬਿਮਲ ਜਾਕੋ ਜਾਸ." (ਟੋਡੀ ਮਃ ੫) ੨. ਦੇਖੋ, ਜਾਸੁ।੩ ਜਾਵਸਿ ਦਾ ਸੰਖੇਪ. ਜਾਊਗਾ.

ਜਿਸ ਸੇ. ਜਿਸ ਸਾਥ. "ਇਹੁ ਮਨ ਬਡਾ ਕਿ ਜਾ ਸਉ ਮਨ ਮਾਨਿਆ?" (ਗਉ ਕਬੀਰ)