Meanings of Punjabi words starting from ਨ

ਦੇਖੋ, ਨਾਦੌਨ.


ਦੇਖੋ, ਸਤ ੧੪. ਅਤੇ ਚੰਦਸਤ.


ਸੰਗੀਤ ਅਤੇ ਸਾਹਿਤ੍ਯ. ਰਾਗ ਅਤੇ ਕਾਵ੍ਯ. "ਤਹ ਹਰਿਜਸੁ ਗਾਵਹਿ ਨਾਦ ਕਵਿਤ." (ਧਨਾ ਮਃ ੫)


ਸੰ. ਨਾਦਵਿੰਦੁ. ਯੋਗਮਤ ਅਨੁਸਾਰ ਨਾਦਵਿੰਦੁ ਦਾ ਅਰਥ ਹੈ- ਨਾਦ (ਧੁਨਿ) ਤੋਂ ਉਤਪੰਨ ਹੋਈ ਲਹਿਰ ਰੂਪ ਪ੍ਰਤਿਧ੍ਵਨਿ. ਦਸਮਦ੍ਵਾਰ ਵਿੱਚ ਜੋ ਅਨੇਕ ਪ੍ਰਕਾਰ ਦੇ ਨਾਦ ਹੁੰਦੇ ਹਨ, ਉਨ੍ਹਾਂ ਤੋਂ ਉਪਜੀ ਅਖੰਡ ਗੂੰਜ, ਜਿਸ ਦੇ ਆਨੰਦ ਵਿੱਚ ਯੋਗੀ ਮਗਨ ਰਹਿਂਦਾ ਹੈ.#ਗੁਰਮਤ ਅਨੁਸਾਰ ਨਾਦਬਿੰਦੁ ਦਾ ਅਰਥ ਹੈ ਗੁਰਉਪਦੇਸ਼ ਦਾ ਮਨ ਵਿੱਚ ਨਿਰੰਤਰ ਸਿਮਰਣ. "ਨਾਦਬਿੰਦੁ ਕੀ ਸੁਰਤਿ ਸਮਾਇ." (ਆਸਾ ਮਃ ੧) ੨. ਦੇਖੋ, ਨਾਦੀ ਬਿੰਦੀ। ੩. ਸੰਗੀਤ ਅਨੁਸਾਰ ਸ੍ਵਰ ਦਾ ਉੱਚ ਸ੍ਵਰ (ਟੀਪ) ਪੁਰ ਜਾਕੇ ਅਖੰਡ ਠਹਿਰਨਾ, ਨਾਦਵਿੰਦੁ ਹੈ। ੪. ਭਾਗਵਤ ਵੱਚ ਲਿਖਿਆ ਹੈ- ਸੱਚਿਦਾ ਨੰਦ ਪਰਮੇਸ਼੍ਵਰ ਤੋਂ ਸ਼ਕ੍ਤਿ, ਸ਼ਕ੍ਤਿ ਤੋਂ ਨਾਦ, ਨਾਦ ਤੋਂ ਵਿੰਦੁ (ਵੀਜਰੂਪ ਪ੍ਰਣਵ- ਓਅੰ) ਉਤਪੰਨ ਹੋਇਆ ਹੈ। ੫. ਇੱਕ ਉਪਨਿਸ਼ਦ.


ਸੰਗੀਤ ਅਤੇ ਆਤਮਗਯਾਨ ਵਿਦ੍ਯਾ. "ਗੁਰਮੁਖਿ ਨਾਦ ਬੇਦ ਬੀਚਾਰ." (ਓਅੰਕਾਰ)


ਦੇਖੋ, ਨਾਦਿਮ.


ਦੇਖੋ ਨਾਦਿਰ.


ਦੇਖੋ, ਨਾਦਿਰਸ਼ਾਹ.


ਦੇਖੋ, ਨਾਦੌਨ.