Meanings of Punjabi words starting from ਬ

ਸੰਗ੍ਯਾ- ਪਪੀਹਾ. ਚਾਤਕ. ਸਾਰੰਗ. ਦੇਖੋ, ਬੰਬੀਹਾ। ੨. ਭਾਵ- ਜਿਗ੍ਯਾਸੂ। ੩. ਦੇਖੋ, ਬੰਬੀਹਾ ੩.


ਫ਼ਾ. [ببیں] ਦੇਖ. ਨਜਰ ਕਰ. ਤੱਕ.


ਸੰ. ਵਰ੍‍ਵੁਰ. ਸੰਗ੍ਯਾ- ਕਿੱਕਰ. Acacla Arabica. "ਸੁਰਤਰੁ ਕੋ ਨਿਜ ਅਜਰ ਉਜਾਰਹਿ। ਬਨੀ ਬਬੂਰਨ ਕੀ ਵਿਸਤਾਰਹਿ." (ਨਾਪ੍ਰ)


ਅਨੁ. ਸੰਗ੍ਯਾ- ਸ਼ੇਰ ਦੀ ਗਰਜ. ਭਭਕ. "ਬਬਰ ਬਬੰਕੈ." (ਅਕਾਲ)


ਸੰ. ਵਿਭੀਸਣ. ਵਿ- ਬਹੁਤ ਭਯਾਨਕ। ੨. ਸੰਗ੍ਯਾ- ਰਾਵਣ ਦਾ ਛੋਟਾ ਭਾਈ. "ਭੇਦੁ ਬਭੀਖਣ ਗੁਰਮੁਖਿ ਪਰਚਾਇਣੁ." (ਸਿਧਗੋਸਟਿ) ਦੇਖੋ, ਪਰਚਾਇਣੁ. "ਲੈ ਚਲ੍ਯੋ ਬਭੀਛਨ ਭ੍ਰਾਤ ਤਿਂਹ." (ਰਾਮਾਵ)


ਦੇਖੋ, ਬਿਭੂਤ.


ਦੇਖੋ, ਬਿਭੌਰ.


ਸੰ. ਵਿ- ਸੁਰਖ਼ੀਨੁਮਾ ਭੂਰਾ। ੨. ਸੰਗ੍ਯਾ- ਚਾਤਕ. ਪਪੀਹਾ। ੩. ਸ਼ਿਵ.