ਦੇਖੋ, ਭੀਛਣ। ੨. ਡਿੰਗ. ਸੁਭਟ. ਉੱਤਮ ਯੋਧਾ.
nan
ਕ੍ਰਿ- ਨਿਪੀੜਨਾ. ਭਚੀੜਨਾ.
ਵਿ- ਭੀਸਣ. ਡਰਾਉਣਾ. ਭਯੰਕਰ.
ਕ੍ਰਿ- ਭਿੱਜਣਾ. ਜਲ ਨਾਲ ਤਰ ਹੋਣਾ। ੨. ਪਸੀਜਣਾ. ਰੀਝਣਾ. "ਆਪੇ ਸੁਣਿ ਸੁਣਿ ਭੀਜਾ ਹੇ." (ਮਾਰੂ ਸੋਲਹੇ ਮਃ ੫) ੩. ਦ੍ਰਵਣਾ. ਚਿੱਤ ਦਾ ਕੋਮਲ ਹੋਣਾ. "ਸਬਦਿ ਨ ਭੀਜੈ ਸਾਕਤਾ." (ਸ੍ਰੀ ਮਃ ੧)
ਭਿਜਦਾ ਹੈ। ੨. ਪਸੀਜਦਾ (ਰੀਝਦਾ) ਹੈ. "ਚਾੜਸਿ ਪਵਨੁ ਸਿੰਘਾਸਨੁ ਭੀਜੈ." (ਰਾਮ ਅਃ ਮਃ ੧) ਦਸ਼ਮਦ੍ਵਾਰ ਅਮ੍ਰਿਤ ਨਾਲ ਤਰ ਹੁੰਦਾ ਹੈ.
ਦੇਖੋ, ਭਿਟ.
ਭਿੱਟਕੇ. "ਅੰਨ ਸਬੈ ਇਨ ਭੀਟਿ ਗਵਾਯੋ." (ਕ੍ਰਿਸਨਾਵ)