ਰਾਜਦਾ (ਪ੍ਰਕਾਸ਼ਦਾ) ਹੈ। ੨. ਰੱਜਦਾ (ਤ੍ਰਿਪਤ ਹੁੰਦਾ) ਹੈ. "ਨਾਨਕ ਆਖਿ ਨ ਰਾਜੈ ਹਰਿਗੁਣ." (ਆਸਾ ਮਃ ੪)
ਜਿਲਾ ਲੁਦਿਆਣਾ, ਤਸੀਲ ਜਗਰਾਉਂ, ਥਾਣਾ ਰਾਇਕੋਟ ਦਾ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਪੁਰ ਤੋਂ ਗਿਆਰਾਂ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮਾਛੀਵਾੜੇ ਵੱਲੋਂ ਆਉਂਦੇ ਇੱਥੇ ਵਿਰਾਜੇ ਹਨ. ਇੱਥੋਂ ਦੀ ਇੱਕ ਮਾਈ "ਭੱਟੀ" ਦੇ ਪੁਤ੍ਰ ਗੁਰੂ ਜੀ ਨੂੰ ਪਲੰਘ ਪੁਰ ਸਵਾਰ ਕਰਾਕੇ "ਕਮਾਲਪੁਰੇ" ਛੱਡਣ ਗਏ. ਗੁਰੂ ਜੀ ਨੇ ਮਾਈ ਅਤੇ ਪੁਤ੍ਰਾਂ ਨੂੰ ਵਰਦਾਨ ਦਿੱਤਾ. ਦਰਬਾਰ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੬. ਵਿੱਘੇ ਜ਼ਮੀਨ ਹੈ. ਸਿੰਘ ਪੁਜਾਰੀ ਹੈ.
ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਅਤੇ ਥਾਣਾ ਧੂਰੀ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਧੂਰੀ ਤੋਂ ਚਾਰ ਮੀਲ ਦੱਖਣ ਪੱਛਮ ਹੈ. ਇਸ ਪਿੰਡ ਤੋਂ ਉੱਤਰ ਪੂਰਵ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਵਿਰਾਜੇ ਹਨ. ਛੋਟਾ ਜੇਹਾ ਗੁਰੂਦ੍ਵਾਰਾ ਬਣਿਆ ਹੋਇਆ ਹੈ. ੨੦. ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ.
ਦੇਖੋ, ਬੰਦਾਬਹਾਦੁਰ। ੨. ਰਾਜਪੂਤਾਨੇ ਦਾ ਇੱਕ ਇਲਾਕਾ.
ਸੰ. ਰਾਜ੍ਯਾਂਗ. ਰਾਜਾ ਦੇ ਅੰਗ. ਦੇਖੋ, ਰਾਜੰਗਾ.
ਵਿ- ਰਾਜ੍ਯ ਦੇ ਅੰਗਾਂ ਵਾਲਾ. ਜੋ (राज्याङ्क) ਰਖਦਾ ਹੈ. ਰਾਜ੍ਯ (ਰਾਸ੍ਟ੍ਰ) ਦੇ ਸੱਤ ਅੰਗ ਹਨ, ਜਿਨ੍ਹਾਂ ਨੂੰ ਮਨੁਸਿਮ੍ਰਿਤਿ ਅਤੇ ਕੌਟਿਲੀਯ ਅਰ੍ਥਸ਼ਾਸਤ੍ਰ ਆਦਿ ਗ੍ਰੰਥ ਵਿੱਚ "ਪ੍ਰਕ੍ਰਿਤਿ" ਭੀ ਲਿਖਆ ਹੈ, ਯਥਾ- ''स्वाम्यामात्य जनपद दुर्ग कोश दण्ड मित्राणि प्रकृतयः '' ਕੌਟਿਲੀਯ ਅਰ੍ਥਸ਼ਾਸਤ੍ਰ ਅਧਿਕਰਣ ੬, ਅਃ ੧, ਸੂਤ੍ਰ ੧। ਅਰਥਾਤ- ਰਾਜਾ, ਮੰਤ੍ਰੀ, ਦੇਸ਼, ਕਿਲਾ, ਖ਼ਜ਼ਾਨਾ, ਦੰਡ (ਫੌਜ) ਮਿਤ੍ਰ, ਰਾਜ੍ਯ ਦੇ ਇਹ ਸੱਤ ਅੰਗ (ਪ੍ਰਕ੍ਰਿਤਿ) ਹਨ. ਦੇਖੋ, ਪ੍ਰਕ੍ਰਿਤਿ ਸ਼ਬਦ ਦਾ ਅੰਗ ੮. "ਨੀਚ ਕੀਟ ਤੇ ਕਰਹਿ ਰਾਜੰਗਾ." (ਬਿਲਾ ਮਃ ੫) ਅਦਨੇ ਤੋਂ ਰਾਜ੍ਯਾਂਗ ਸਹਿਤ ਕਰ ਦਿੰਦਾ ਹੈ, ਅਰਥਾਤ ਸਰਵਾਂਗ ਪੂਰਣ ਰਾਜ ਬਖ਼ਸ਼ਦਾ ਹੈ.
nan
nan
nan
ਸੰ. राट्. ਸੰਗ੍ਯਾ- ਰਾਜਾ। ੨. ਸਰਦਾਰ. ਇਸ ਸ਼ਬਦ ਦਾ ਪ੍ਰਯੋਗ ਯੌਗਿਕ ਸ਼ਬਦਾਂ ਦੇ ਅੰਤ ਹੁੰਦਾ ਹੈ, ਜਿਵੇਂ- ਵੈਦ੍ਯਰਾਟ। ੩. ਦੇਖੋ, ਰਾਠ.
ਸੰ. ਸੰਗ੍ਯਾ- ਟਟੀਹਰੀ ਪੰਛੀ। ੨. ਯੁੱਧ. ਜੰਗ.
ਸੰਗ੍ਯਾ- ਰਾਜਾ। ੨. ਸਰਦਾਰ. ਇਹ ਰਾਸ੍ਟ੍ਰ ਸ਼ਬਦ ਤੋਂ ਹੈ. ਦੇਖੋ, ਰਾਸ੍ਟ੍ਰ। ੩. ਮੁਸਲਮਾਨ ਹੋਏ ਰਾਜਪੂਤਾਂ ਦੀ ਇੱਕ ਜਾਤਿ, ਜੋ ਮਾਂਟਗੁਮਰੀ ਦੇ ਜਿਲੇ ਦੇਖੀ ਜਾਂਦੀ ਹੈ। ੪. ਰਾਜਪੂਤਾਨੇ ਵਿੱਚ ਇੱਕ ਜੱਟ ਜਾਤਿ.